ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਵਿਧਾਇਕ ਦੀ ਗੱਡੀ ਹਾਦਸਾਗ੍ਰਸਤ

ਮੋਟਰਸਾਈਕਲ ਸਵਾਰ ਪਰਿਵਾਰ ਨੂੰ ਬਚਾਉਂਦਿਆਂ ਖੇਤਾਂ ’ਚ ਉਤਰੀ ਗੱਡੀ; ਮੋਟਰਸਾਈਕਲ ਸਵਾਰ ਮਹਿਲਾ ਤੇ ਬੱਚਾ ਜ਼ਖਮੀ
ਹਾਦਸੇ ਮਗਰੋਂ ਖੇਤਾਂ ’ਚ ਖੜ੍ਹੀ ਗੱਡੀ।
Advertisement
ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਹਾਲਾਂਕਿ ਹਾਦਸੇ ਦੌਰਾਨ ਵਿਧਾਇਕ ਵਾਲ-ਵਾਲ ਬਚ ਗਏ, ਜਦਕਿ ਮੋਟਰਸਾਈਕਲ ਡਿੱਗਣ ਕਾਰਨ ਮਹਿਲਾ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਿਆ।

ਵਿਧਾਇਕ ਹੜ੍ਹਾਂ ਦੇ ਮੱਦੇਨਜ਼ਰ ਪਿੰਡਾਂ ਦਾ ਜਾਇਜ਼ਾ ਲੈ ਰਹੇ ਸਨ ਕਿ ਪਿੰਡ ਧੀਰਾ ਘਾਰਾ ਦੇ ਨੇੜੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਪਰਿਵਾਰ ਨਾਲ ਉਨ੍ਹਾਂ ਦੀ ਗੱਡੀ ਦੀ ਸਾਹਮਣੇ ਤੋਂ ਟੱਕਰ ਹੋਣੋ ਬਚਾਉਂਦਿਆਂ ਡਰਾਈਵਰ ਨੇ ਜਦੋਂ ਗੱਡੀ ਮੋੜੀ ਤਾਂ ਉਹ ਖੇਤਾਂ ਵਿੱਚ ਜਾ ਉਤਰੀ ਅਤੇ ਪਲਟਣ ਤੋਂ ਮਸਾਂ ਬਚੀ। ਇਸ ਦੌਰਾਨ ਵਿਧਾਇਕ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਮਹਿਲਾ ਅਤੇ ਉਸ ਦੇ ਬੱਚੇ ਨੂੰ ਕੁੱਝ ਸੱਟਾਂ ਲੱਗੀਆਂ, ਜਿਨਾਂ ਨੂੰ ਵਿਧਾਇਕ ਨੇ ਆਪਣੀ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

Advertisement

ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਪਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਇੱਕ ਮਹਿਲਾ ਤੇ ਇੱਕ ਬੱਚਾ ਜ਼ਖ਼ਮੀ ਹੋ ਗਏ। ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦਿਆਂ ਹੀ ਡਰਾਈਵਰ ਨੇ ਗੱਡੀ ਖੇਤਾਂ ਵੱਲ ਕਰ ਦਿੱਤੀ, ਜਿਸ ਕਾਰਨ ਗੱਡੀ ਸੜਕ ਤੋਂ ਲਹਿ ਗਈ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਮਾਂ-ਪੁੱਤ ਠੀਕ ਹਨ।

 

 

Advertisement
Tags :
AAP MLA accidentAAP newsMLA Ranbir singh Bhullar