ਢੱਠੇ ’ਚ ਮੋਟਰਸਾਈਕਲ ਵੱਜਣ ਕਾਰਨ ‘ਆਪ’ ਨੇਤਾ ਦੀ ਮੌਤ
ਇੱਥੇ ਬੀਤੀ ਰਾਤ ਸ਼ਹਿਰ ਦੇ ਮੂਸਾ ਚੌਕ ਕੋਲ ਢੱਠੇ ’ਚ ਮੋਟਰਸਾਈਕਲ ਵੱਜਣ ਨਾਲ ਆਮ ਆਦਮੀ ਪਾਰਟੀ ਯੂਥ ਵਿੰਗ ਭੀਖੀ ਦੇ ਹਲਕਾ ਇੰਚਾਰਜ ਨਵਨੀਤਪਾਲ ਸਿੰਘ (40) ਪੁੱਤਰ ਦਰਸ਼ਨ ਸਿੰਘ ਵਾਸੀ ਢੈਪਈ ਦੀ ਮੌਤ ਹੋ ਗਈ। ਉਹ ਮਾਨਸਾ ਤੋਂ ਹੜ੍ਹ ਪੀੜਤਾਂ ਨੂੰ...
Advertisement
ਇੱਥੇ ਬੀਤੀ ਰਾਤ ਸ਼ਹਿਰ ਦੇ ਮੂਸਾ ਚੌਕ ਕੋਲ ਢੱਠੇ ’ਚ ਮੋਟਰਸਾਈਕਲ ਵੱਜਣ ਨਾਲ ਆਮ ਆਦਮੀ ਪਾਰਟੀ ਯੂਥ ਵਿੰਗ ਭੀਖੀ ਦੇ ਹਲਕਾ ਇੰਚਾਰਜ ਨਵਨੀਤਪਾਲ ਸਿੰਘ (40) ਪੁੱਤਰ ਦਰਸ਼ਨ ਸਿੰਘ ਵਾਸੀ ਢੈਪਈ ਦੀ ਮੌਤ ਹੋ ਗਈ। ਉਹ ਮਾਨਸਾ ਤੋਂ ਹੜ੍ਹ ਪੀੜਤਾਂ ਨੂੰ ਭੇਜੇ ਜਾਣ ਵਾਲੇ ਹਰੇ-ਚਾਰੇ ਨੂੰ ਤਿਆਰ ਕਰਵਾ ਕੇ ਮੋਟਰਸਾਈਕਲ ’ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਵਿਧਾਇਕ ਡਾ. ਵਿਜੈ ਸਿੰਗਲਾ, ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਉਸ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਅੱਜ ਪਿੰਡ ਢੈਪਈ ਵਿੱਚ ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਇਕ ਬੱਚੇ ਦਾ ਪਿਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਔਖੇ ਸਮੇਂ ਪਰਿਵਾਰ ਨਾਲ ਖੜ੍ਹੀ ਹੈ।
Advertisement
Advertisement