ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੇਲਵੇ ’ਚ ਤਤਕਾਲ ਟਿਕਟਾਂ ਦੀ ਬੁਕਿੰਗ ਲਈ ਆਧਾਰ ਜ਼ਰੂਰੀ

ਨਵੀਂ ਦਿੱਲੀ: ਰੇਲਵੇ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਆਉਂਦੀ ਪਹਿਲੀ ਜੁਲਾਈ ਤੋਂ ਸਿਰਫ਼ ਉਹੀ ਖ਼ਪਤਕਾਰ ਤਤਕਾਲ ਟਿਕਟਾਂ ਬੁੱਕ ਕਰ ਸਕਣਗੇ ਜਿਨ੍ਹਾਂ ਦੇ ਖ਼ਾਤੇ ਆਧਾਰ ਰਾਹੀਂ ਪ੍ਰਮਾਣਿਤ ਹੋਣਗੇ। ਰੇਲ ਮੰਤਰਾਲੇ ਵੱਲੋਂ ਜਾਰੀ ਸਰਕੁਲਰ ਵਿੱਚ ਸਾਰੇ ਜ਼ੋਨਾਂ ਨੂੰ ਸੂਚਿਤ ਕੀਤਾ ਗਿਆ...
Advertisement

ਨਵੀਂ ਦਿੱਲੀ: ਰੇਲਵੇ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਆਉਂਦੀ ਪਹਿਲੀ ਜੁਲਾਈ ਤੋਂ ਸਿਰਫ਼ ਉਹੀ ਖ਼ਪਤਕਾਰ ਤਤਕਾਲ ਟਿਕਟਾਂ ਬੁੱਕ ਕਰ ਸਕਣਗੇ ਜਿਨ੍ਹਾਂ ਦੇ ਖ਼ਾਤੇ ਆਧਾਰ ਰਾਹੀਂ ਪ੍ਰਮਾਣਿਤ ਹੋਣਗੇ। ਰੇਲ ਮੰਤਰਾਲੇ ਵੱਲੋਂ ਜਾਰੀ ਸਰਕੁਲਰ ਵਿੱਚ ਸਾਰੇ ਜ਼ੋਨਾਂ ਨੂੰ ਸੂਚਿਤ ਕੀਤਾ ਗਿਆ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਤਤਕਾਲ ਯੋਜਨਾ ਦੇ ਲਾਭ ਆਮ ਖ਼ਪਤਕਾਰਾਂ ਨੂੰ ਮਿਲ ਸਕਣ। ਮੰਤਰਾਲੇ ਨੇ ਕਿਹਾ, ‘‘ਪਹਿਲੀ ਜੁਲਾਈ ਤੋਂ ਤਤਕਾਲ ਯੋਜਨਾ ਤਹਿਤ ਟਿਕਟਾਂ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੀ ਵੈੱਬਸਾਈਟ ਜਾਂ ਉਸ ਦੀ ਐਪ ਰਾਹੀਂ ਸਿਰਫ਼ ਆਧਾਰ ਪ੍ਰਮਾਣਿਤ ਉਪਭੋਗਤਾਵਾਂ ਦੁਆਰਾ ਹੀ ਬੁੱਕ ਕੀਤੀਆਂ ਜਾ ਸਕਦੀਆਂ ਹਨ।’’ ਇਸ ਤੋਂ ਬਾਅਦ 15 ਜੁਲਾਈ ਤੋਂ ਤਤਕਾਲ ਬੁਕਿੰਗ ਲਈ ਆਧਾਰ-ਅਧਾਰਿਤ ਓਟੀਪੀ ਪ੍ਰਮਾਣੀਕਰਨ ਵੀ ਲਾਜ਼ਮੀ ਕਰ ਦਿੱਤਾ ਜਾਵੇਗਾ। ਸਰਕੁਲਰ ਵਿੱਚ ਕਿਹਾ ਗਿਆ ਹੈ, ‘‘ਤਤਕਾਲ ਟਿਕਟਾਂ ਭਾਰਤੀ ਰੇਲਵੇ ਦੇ ਕੰਪਿਊਟਰਾਈਜ਼ਡ ਪੀਆਰਐੱਸ (ਯਾਤਰੀ ਰਿਜ਼ਰਵੇਸ਼ਨ ਸਿਸਟਮ) ਕਾਊਂਟਰਾਂ ਜਾਂ ਅਧਿਕਾਰਤ ਏਜੰਟਾਂ ਦੁਆਰਾ ਬੁਕਿੰਗ ਲਈ ਉਪਲੱਬਧ ਹੋਣਗੀਆਂ ਜੋ ਕਿ ਸਿਸਟਮ ਦੁਆਰਾ ਤਿਆਰ ਕੀਤੇ ਗਏ ਓਟੀਪੀ ਦੀ ਪ੍ਰਮਾਣਿਕਤਾ ਤੋਂ ਬਾਅਦ ਹੀ ਮਿਲਣਗੀਆਂ। ਇਹ ਓਟੀਪੀ ਬੁਕਿੰਗ ਸਮੇਂ ਉਪਭੋਗਤਾਵਾਂ ਦੁਆਰਾ ਦਿੱਤੇ ਗਏ ਮੋਬਾਈਲ ਨੰਬਰ ’ਤੇ ਸਿਸਟਮ ਰਾਹੀਂ ਭੇਜਿਆ ਜਾਵੇਗਾ। ਇਹ ਵੀ 15 ਜੁਲਾਈ ਤੱਕ ਲਾਗੂ ਕੀਤਾ ਜਾਵੇਗਾ।’’ ਸਰਕੁਲਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤੀ ਰੇਲਵੇ ਦੇ ਅਧਿਕਾਰਤ ਟਿਕਟਿੰਗ ਏਜੰਟਾਂ ਨੂੰ ਤਤਕਾਲ ਬੁਕਿੰਗ ਵਿੰਡੋ ਦੇ ਪਹਿਲੇ 30 ਮਿੰਟਾਂ ਦੌਰਾਨ ਸ਼ੁਰੂਆਤੀ ਦਿਨ ਤਤਕਾਲ ਟਿਕਟਾਂ ਬੁੱਕ ਕਰਨ ਦੀ ਆਗਿਆ ਨਹੀਂ ਹੋਵੇਗੀ। ਖਾਸ ਤੌਰ ’ਤੇ ਉਨ੍ਹਾਂ ਨੂੰ ਸਵੇਰੇ 10 ਤੋਂ 10.30 ਵਜੇ ਤੱਕ ਏਅਰ-ਕੰਡੀਸ਼ਨਡ ਡੱਬਿਆਂ ਲਈ ਅਤੇ ਸਵੇਰੇ 11 ਤੋਂ 11.30 ਵਜੇ ਤੱਕ ਗ਼ੈਰ-ਏਅਰ-ਕੰਡੀਸ਼ਨਡ ਡੱਬਿਆਂ ਲਈ ਤਤਕਾਲ ਟਿਕਟਾਂ ਬੁੱਕ ਕਰਨ ਤੋਂ ਰੋਕਿਆ ਜਾਵੇਗਾ। ਇਸ ਦੌਰਾਨ ਰੇਲਵੇ ਮੰਤਰਾਲੇ ਨੇ ਇਕ ਟਰਾਇਲ ਸ਼ੁਰੂ ਕੀਤਾ ਜਿਸ ’ਚ ਉਡੀਕ ਸੂਚੀ ਵਾਲੇ ਮੁਸਾਫ਼ਰਾਂ ਦੀ ਟਿਕਟ ਬਾਰੇ ਰੇਲ ਰਵਾਨਾ ਹੋਣ ਤੋਂ 24 ਘੰਟੇ ਪਹਿਲਾਂ ਪੁਸ਼ਟੀ ਕੀਤੀ ਗਈ। ਮੌਜੂਦਾ ਸਮੇਂ ’ਚ ਮੁਸਾਫ਼ਰਾਂ ਨੂੰ ਟਿਕਟ ਬਾਰੇ ਸਿਰਫ਼ 4 ਘੰਟੇ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਹੈ। -ਪੀਟੀਆਈ

Advertisement
Advertisement