ਬਠਿੰਡਾ ਦੇ ਨੌਜਵਾਨ ਵੱਲੋਂ ਪਟਿਆਲਾ ’ਚ ਗੋਲੀ ਮਾਰ ਕੇ ਖ਼ੁਦਕੁਸ਼ੀ
ਸਰਬਜੀਤ ਸਿੰਘ ਭੰਗੂ ਪਟਿਆਲਾ, 7 ਅਕਤੂਬਰ Suicide by Youth in Punjab: ਸੋਮਵਾਰ ਸਵੇਰੇ ਪਟਿਆਲਾ ਦੇ ਲਹਿਲ ਚੌਕ ਵਿੱਚ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ, ਵਾਸੀ ਬਠਿੰਡਾ...
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਕਤੂਬਰ
Advertisement
Suicide by Youth in Punjab: ਸੋਮਵਾਰ ਸਵੇਰੇ ਪਟਿਆਲਾ ਦੇ ਲਹਿਲ ਚੌਕ ਵਿੱਚ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ, ਵਾਸੀ ਬਠਿੰਡਾ ਵਜੋਂ ਹੋਈ ਹੈ।
ਉਹ ਕਾਰ ਵਿਚ ਸਵਾਰ ਸੀ ਤੇ ਖ਼ੁਦ ਨੂੰ ਗੋਲੀ 32 ਬੋਰ ਦੇ ਰਿਵਾਲਵਰ ਨਾਲ ਮਾਰੀ। ਸੰਪਰਕ ਕਰਨ 'ਤੇ ਥਾਣਾ ਸਿਵਲ ਲਾਈਨ ਦੇ ਐਸਐਚਓ ਅੰਮ੍ਰਿਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਸ ਦੀ ਚਿੱਟੇ ਰੰਗ ਦੀ ਕਰੂਜ਼ ਕਾਰ ਪੁਲੀਸ ਨੇ ਕਬਜ਼ੇ ਵਿੱਚ ਲੈ ਲਈ। ਮ੍ਰਿਤਕ ਦੇਹ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦੇ ਮੁਰਦਾਖ਼ਾਨੇ ਵਿੱਚ ਰਖਵਾਇਆ ਗਿਆ ਹੈ।
Advertisement