Punjab news ਅਬੋਹਰ ਵਿਚ ਕੇਸ ਦੀ ਸੁਣਵਾਈ ਲਈ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Punjab news ਅਪਰਾਧਿਕ ਪਿਛੋਕੜ ਵਾਲੇ ਨੌਜਵਾਨ ਗੋਲੂ ਪੰਡਿਤ ਖਿਲਾਫ਼ ਦਰਜ ਹਨ ਕਈ ਕੇਸ
Advertisement
Punjab news ਇਥੇ ਜੁਡੀਸ਼ੀਅਲ ਕੋਰਟ ਕੰਪਲੈਕਸ ਨੇੜੇ ਪਾਰਕਿੰਗ ਵਿੱਚ ਅਪਰਾਧਿਕ ਪਿਛੋਕੜ ਰੱਖਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ, ਜਿਸ ਦੀ ਪਛਾਣ ਗੋਲੂ ਪੰਡਿਤ ਵਜੋਂ ਹੋਈ ਹੈ, ਇੱਕ ਮੰਦਰ ਦੇ ਪੁਜਾਰੀ ਦਾ ਪੁੱਤਰ ਦੱਸਿਆ ਜਾਂਦਾ ਹੈ। ਉਹ ਆਪਣੇ ਦੋਸਤਾਂ ਨਾਲ ਇੱਕ ਬਿਨਾਂ ਨੰਬਰ ਵਾਲੀ ਬਿਲਕੁਲ ਨਵੀਂ ਸਕਾਰਪੀਓ ਗੱਡੀ ਵਿੱਚ ਇੱਕ ਕੇਸ ਦੀ ਸੁਣਵਾਈ ਲਈ ਆਇਆ ਸੀ। ਕੁਝ ਵਿਅਕਤੀ, ਜੋ ਸ਼ਾਇਦ ਉਸ ਦੀ ਉਡੀਕ ਵਿਚ ਸਨ, ਨੇ ਕਥਿਤ ਤੌਰ ’ਤੇ ਉਸ ਉੱਤੇ ਗੋਲੀਆਂ ਚਲਾਈਆਂ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਸਕਦੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਮੌਕੇ ਤੋਂ ਘੱਟੋ-ਘੱਟ ਤਿੰਨ ਖੋਲ ਬਰਾਮਦ ਕੀਤੇ ਹਨ।
ਜਾਣਕਾਰੀ ਅਨੁਸਾਰ ਗੋਲੂ ਪੰਡਿਤ ਨੂੰ ਫੌਰੀ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਉਸ ਦੀ ਮੌਤ ਹੋ ਗਈ। ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਪੁਲੀਸ ਟੀਮ ਹਸਪਤਾਲ ਪਹੁੰਚੀ ਅਤੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪਹਿਲੀ ਨਜ਼ਰੇ ਇਹ ਘਟਨਾ ਗੈਂਗ ਵਾਰ ਦਾ ਨਤੀਜਾ ਜਾਪਦੀ ਹੈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਗੋਲੂ ਪੰਡਿਤ ’ਤੇ ਸਥਾਨਕ ਪੁਲੀਸ ਥਾਣੇ ਵਿਚ ਕਈ ਕੇਸ ਦਰਜ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।
Advertisement
Advertisement
