ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੜ੍ਹੀ ਕਾਨੂੰਗੋਆਂ ਵਿੱਚ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ, ਸਾਥੀ ਜ਼ਖ਼ਮੀ

ਗੁਰਦੇਵ ਸਿੰਘ ਗਹੂੰਣ ਬਲਾਚੌਰ, 30 ਅਗਸਤ ਬਲਾਚੌਰ-ਨਵਾਂ ਸ਼ਹਿਰ ਕੌਮੀ ਮਾਰਗ ’ਤੇ ਪਿੰਡ ਗੜ੍ਹੀ ਕਾਨੂੰਗੋਆਂ ਦੇ ਬਾਜ਼ਾਰ ਵਿੱਚ ਬੀਤੀ ਰਾਤ ਲਗਪਗ 9.15 ਵਜੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਇੱਕ ਬੰਦ ਪਈ ਦੁਕਾਨ ਦੇ ਸਾਹਮਣੇ ਬੈਠੇ ਦੋ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ।...
Advertisement

ਗੁਰਦੇਵ ਸਿੰਘ ਗਹੂੰਣ

ਬਲਾਚੌਰ, 30 ਅਗਸਤ

Advertisement

ਬਲਾਚੌਰ-ਨਵਾਂ ਸ਼ਹਿਰ ਕੌਮੀ ਮਾਰਗ ’ਤੇ ਪਿੰਡ ਗੜ੍ਹੀ ਕਾਨੂੰਗੋਆਂ ਦੇ ਬਾਜ਼ਾਰ ਵਿੱਚ ਬੀਤੀ ਰਾਤ ਲਗਪਗ 9.15 ਵਜੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਇੱਕ ਬੰਦ ਪਈ ਦੁਕਾਨ ਦੇ ਸਾਹਮਣੇ ਬੈਠੇ ਦੋ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਨਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ।

ਜ਼ਖ਼ਮੀ ਨੌਜਵਾਨ ਨਰਵਿੰਦਰ ਸਿੰਘ (29) ਪੁੱਤਰ ਜਗਤਾਰ ਸਿੰਘ ਵਾਸੀ ਗੜ੍ਹੀ ਕਾਨੂੰਗੋਆਂ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ ਦੋ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਦੌਰਾਨ ਇੱਕ ਗੋਲੀ ਨਰਿੰਦਰ ਸਿੰਘ ਦੇ ਸਿਰ ਵਿੱਚ ਵੱਜੀ, ਜਦਕਿ ਦੂਜੀ ਗੋਲੀ ਉਸ (ਨਰਵਿੰਦਰ) ਦੇ ਢਿੱਡ ਤੇ ਛਾਤੀ ਕੋਲੋਂ ਖਹਿੰਦੀ ਹੋਈ ਲੰਘ ਗਈ। ਉਨ੍ਹਾਂ ਨੂੰ ਪਿੰਡ ਦੇ ਇੱਕ ਨੌਜਵਾਨ ਨੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰ ਨੇ ਨਰਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ।

ਨਰਵਿੰਦਰ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਹਮਲਾ ਅਮਰੀਕਾ ਰਹਿੰਦੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਸਜਾਵਲਪੁਰ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਪੰਜ ਸਾਲ ਪਹਿਲਾਂ ਉਸ ਦਾ ਮਨਪ੍ਰੀਤ ਨਾਲ ਝਗੜਾ ਹੋਇਆ ਸੀ ਤੇ ਉਸ ਕੇਸ ’ਚੋਂ ਉਹ ਬਰੀ ਵੀ ਹੋ ਗਿਆ ਸੀ। ਇਸ ਦੌਰਾਨ ਮਨਪ੍ਰੀਤ ਅਮਰੀਕਾ ਚਲਾ ਗਿਆ, ਪਰ ਸਾਲ ਕੁ ਪਹਿਲਾਂ ਉਸ ਨੇ ਨਰਵਿੰਦਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਥਾਣਾ ਸਿਟੀ ਬਲਾਚੌਰ ਦੀ ਪੁਲੀਸ ਨੇ ਨਰਵਿੰਦਰ ਦੇ ਬਿਆਨ ਦੇ ਆਧਾਰ ’ਤੇ ਮਨਪ੍ਰੀਤ ਸਿੰਘ ਉਰਫ਼ ਮਨੀ, ਵਾਸੀ ਸਜਾਵਲਪੁਰ ਹਾਲ ਵਾਸੀ ਅਮਰੀਕਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement