ਸਰਾਫ਼ ਤੋਂ ਕਰੋੜ ਦੀ ਫਿ਼ਰੌਤੀ ਮੰਗੀ, ਕੇਸ ਦਰਜ
ਇਥੇ ਤਾਜਪੁਰ ਅਤੇ ਰਾਹੋਂ ਰੋਡ ਵਿੱਚ ਸਰਾਫ਼ ਤੋਂ ਅਣਪਛਾਤੇ ਨੇ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਮੰਗ ਪੂਰੀ ਨਾ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਵਿਸ਼ਵਕਰਮਾ ਨਗਰ ਤਾਜਪੁਰ ਰੋਡ ਵਾਸੀ ਸਚਿਨ ਵਰਮਾ ਕਈ ਸਾਲਾਂ ਤੋਂ ਰਾਹੋਂ ਰੋਡ...
Advertisement
ਇਥੇ ਤਾਜਪੁਰ ਅਤੇ ਰਾਹੋਂ ਰੋਡ ਵਿੱਚ ਸਰਾਫ਼ ਤੋਂ ਅਣਪਛਾਤੇ ਨੇ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਮੰਗ ਪੂਰੀ ਨਾ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਵਿਸ਼ਵਕਰਮਾ ਨਗਰ ਤਾਜਪੁਰ ਰੋਡ ਵਾਸੀ ਸਚਿਨ ਵਰਮਾ ਕਈ ਸਾਲਾਂ ਤੋਂ ਰਾਹੋਂ ਰੋਡ ਅਤੇ ਤਾਜਪੁਰ ਰੋਡ ਵਿਖੇ ਸੋਨੇ ਦੇ ਗਹਿਣਿਆਂ ਦਾ ਕੰਮ ਆਪਣੇ ਪਰਿਵਾਰ ਨਾਲ ਮਿਲ ਕੇ ਕਰਦਾ ਆ ਰਿਹਾ ਹੈ। ਉਸ ਨੂੰ ਬੀਤੇ ਦਿਨੀਂ 4 ਦਸੰਬਰ ਨੂੰ ਉਸ ਦੇ ਮੋਬਾਈਲ ’ਤੇ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਅੰਮ੍ਰਿਤ ਦਾਲਮ ਗਰੁੱਪ ਦਾ ਦੱਸ ਕੇ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ। ਫੋਨ ਕਰਨ ਵਾਲੇ ਨੇ ਉਸ ਨੂੰ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
