ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਰਾਜਪਾਲ ਨਾਲ ਮੁਲਾਕਾਤ

ਘੱਗਰ ਅਤੇ ਹਡ਼੍ਹਾਂ ਨਾਲ ਸਬੰਧਿਤ ਸਮੱਸਿਆਵਾਂ ਤੋਂ ਜਾਣੂ ਕਰਵਾਇਆ
ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਸੌਂਪਦੇ ਹੋਏ ਆਗੂ।
Advertisement

ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦੇ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਲਕਾ ਇੰਚਾਰਜ ਸ਼ੁਤਰਾਣਾ ਕਰਨ ਸਿੰਘ, ਜਰਨੈਲ ਸਿੰਘ ਕਰਤਾਰਪੁਰ ਅਤੇ ਭੁਪਿੰਦਰ ਸਿੰਘ ਮੌਜੂਦ ਸਨ। ਇਸ ਦੌਰਾਨ ਅਕਾਲੀ ਦਲ ਦੇ ਵਫ਼ਦ ਵੱਲੋਂ ਪੰਜਾਬ ਨੂੰ ਅੰਤਰਰਾਜੀ ਪੱਧਰ ’ਤੇ ਆ ਰਹੀਆਂ ਸਮੱਸਿਆਵਾਂ ਬਾਰੇ ਅਤੇ ਹੜ੍ਹਾਂ ਨਾਲ ਸਬੰਧਤ ਮੁੱਦਿਆ ਬਾਰੇ ਰਾਜਪਾਲ ਨੂੰ ਜਾਣੂ ਕਰਵਾਇਆ ਗਿਆ। ਵਫ਼ਦ ਨੇ ਕਿਹਾ ਕਿ ਘੱਗਰ ਨੂੰ ਚੈਨਾਲਾਈਜ਼ ਕਰਨ ਵਾਲੇ ਕੇਂਦਰ ਸਰਕਾਰ ਦੇ ਪ੍ਰਾਜੈਕਟ ਅਤੇ ਹਰਿਆਣਾ ਵੱਲੋਂ ‘ਕੇਂਦਰੀ ਜਲ ਕਮਿਸ਼ਨ’ ਵਿਚ ਅਰਜ਼ੀ ਪਾਕੇ ਪ੍ਰਾਜੈਕਟ ਦਾ ਕੰਮ ਰੋਕਿਆ ਹੋਇਆ ਹੈ, ਉਨ੍ਹਾਂ ਅਪੀਲ ਕੀਤੀ ਕਿ ਰਾਜਪਾਲ ਇਸ ਬਾਰੇ ਦੋਵਾਂ ਸੂਬਿਆਂ ਵਿੱਚ ਗੱਲਬਾਤ ਕਰਨ ਲਈ ਰਾਹ ਪੱਧਰਾ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ, ਸੰਗਰੂਰ ਅਤੇ ਮਾਨਸਾ ਵਿੱਚੋਂ ਲੰਘਣ ਵਾਲੀ ਘੱਗਰ ਨਦੀ ਕਰ ਕੇ ਹਰ ਸਾਲ ਹਜ਼ਾਰਾਂ ਏਕੜ ਫਸਲ ਤਬਾਹ ਹੁੰਦੀ ਹੈ। ਇਸ ਦੇ ਉੱਪਰੋਂ ਗੂਹਲਾ ਚੀਕਾ ਕੋਲ ਹਾਂਸੀ ਬੁਟਾਣਾ ਨਹਿਰ ਅਤੇ ਖਨੌਰੀ ਕੋਲ ਭਾਖੜਾ ਨਹਿਰ ਗੁਜ਼ਰਦੀ ਹੈ। ਇਸ ਦੇ ਗ਼ਲਤ ਡਿਜ਼ਾਇਨ ਕਰ ਕੇ ਇਲਾਕੇ ਦੇ ਲੋਕਾਂ ਨੂੰ ਹਰ ਸਾਲ ਘੱਗਰ ਦੀ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੀ ਦੁਬਾਰਾ ਤੋਂ ਰੀਡਿਜ਼ਾਈਨਿੰਗ ਕਰਨ ਦੀ ਲੋੜ ਹੈ। ਰਾਜਪਾਲ ਨੇ ਭਰੋਸਾ ਦਿਵਾਇਆ ਕਿ ਉਹ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇਸ ਬਾਰੇ ਗੱਲਬਾਤ ਕਰਨਗੇ। ਪ੍ਰੋ. ਚੰਦੂਮਾਜਰਾ ਤੇ ਹੋਰਨਾਂ ਆਗੂਆਂ ਨੇ ਰਾਜਪਾਲ ਨੂੰ ਪਹਾੜਾਂ ਤੋਂ ਆਉਣ ਵਾਲੇ ਮੀਂਹ ਦੇ ਪਾਣੀ ਨੂੰ ਰੋਕਣ ਵਾਸਤੇ ਸਿੰਚਾਈ ਲਈ ਵਰਤਣ ਲਈ ਬਣਾਏ ਚੈੱਕ ਡੈਮਾਂ ਵਿੱਚੋਂ ਭਰੀ ਗਾਰ ਨੂੰ ਕੱਢਣ ਵਾਸਤੇ ਨਵੀਂ ਪਾਲਿਸੀ ਬਣਾਉਣ ਲਈ ਅਪੀਲ ਕੀਤੀ।

Advertisement
Advertisement
Show comments