ਵਾੜੇ ਦੀ ਛੱਤ ਡਿੱਗਣ ਕਾਰਨ 95 ਭੇਡਾਂ ਮਰੀਆਂ
ਇੱਥੋਂ ਨੇੜਲੇ ਪਿੰਡ ਧਨੌਰਾ ਵਿੱਚ ਬਾਰਸ਼ ਕਾਰਨ ਦੇਰ ਰਾਤ ਵਾੜੇ ਦੀ ਛੱਤ ਡਿੱਗ ਪਈ। ਇਸ ਦੌਰਾਨ ਵਾੜੇ ਵਿਚ ਰੱਖੀਆਂ 100 ਭੇਡਾਂ ਵਿੱਚੋਂ 95 ਮਲਬੇ ਥੱਲੇ ਦਬਣ ਕਾਰਨਕੇ ਮਰ ਗਈਆਂ ਜਦੋਂਕਿ 5 ਜ਼ਖ਼ਮੀ ਹੋ ਗਈਆਂ। ਭੇਡਾਂ ਦੇ ਮਾਲਕ ਦਰਸ਼ਨ ਅਤੇ ਗੁਰਮੀਤ...
Advertisement
ਇੱਥੋਂ ਨੇੜਲੇ ਪਿੰਡ ਧਨੌਰਾ ਵਿੱਚ ਬਾਰਸ਼ ਕਾਰਨ ਦੇਰ ਰਾਤ ਵਾੜੇ ਦੀ ਛੱਤ ਡਿੱਗ ਪਈ। ਇਸ ਦੌਰਾਨ ਵਾੜੇ ਵਿਚ ਰੱਖੀਆਂ 100 ਭੇਡਾਂ ਵਿੱਚੋਂ 95 ਮਲਬੇ ਥੱਲੇ ਦਬਣ ਕਾਰਨਕੇ ਮਰ ਗਈਆਂ ਜਦੋਂਕਿ 5 ਜ਼ਖ਼ਮੀ ਹੋ ਗਈਆਂ। ਭੇਡਾਂ ਦੇ ਮਾਲਕ ਦਰਸ਼ਨ ਅਤੇ ਗੁਰਮੀਤ ਨੇ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਨੇ ਆਪਣੀਆਂ ਲਗਪਗ 100 ਭੇਡਾਂ ਨੂੰ ਪੁਰਾਣੇ ਘਰ ਵਿੱਚ ਬੰਨ੍ਹ ਦਿੱਤਾ ਸੀ ਪਰ ਲਗਾਤਾਰ ਬਾਰਸ਼ ਕਾਰਨ ਕੱਚੀ ਛੱਤ ਡਿੱਗ ਪਈ, ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਲਗਪਗ ਸਾਰੀਆਂ ਭੇਡਾਂ ਮਲਬੇ ਹੇਠ ਦੱਬੀਆਂ ਹੋਈਆਂ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦੀਆਂ 95 ਭੇਡਾਂ ਦੀ ਮੌਤ ਹੋ ਗਈ। ਇਸ ਨਾਲ ਪਰਿਵਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸਡੀਐੱਮ ਬਰਾੜਾ ਸਤਿੰਦਰ ਸਿਵਾਚ ਅਤੇ ਬੀਡੀਪੀਓ ਸੁਸ਼ੀਲ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
Advertisement
Advertisement