ਘਰੇ ਖੇਡ ਰਹੀ 8 ਸਾਲਾ ਬੱਚੀ ਗੁਆਂਢੀਆਂ ਕਾਰ ਹੇਠ ਆਉਣ ਕਾਰਨ ਹਲਾਕ
ਸਕੂਲੇ ਜਾਣ ਲੲੀ ਤਿਆਰ ਬੱਚੀ ਅਚਨਚੇਤ ਹੋੲੀ ਹਾਦਸੇ ਦਾ ਸ਼ਿਕਾਰ
Advertisement
ਸੁਨਾਮ ਨੇੜੇ ਸਥਿਤ ਟਿੱਬੀ ਰਵਿਦਾਸਪੁਰਾ ਵਿਖੇ ਅੱਜ ਸਵੇਰੇ ਵਾਪਰੇ ਇਕ ਹਾਦਸੇ ਵਿੱਚ ਇਕ ਅੱਠ ਸਾਲਾ ਬੱਚੀ ਦੀ ਮੌਤ ਹੋ ਗਈ। ਘਟਨਾ ਉਦੋਂ ਵਾਪਰੀ ਜਦੋਂ ਇਹ ਬੱਚੀ ਸਵੇਰੇ ਆਪਣੇ ਸਕੂਲ ਜਾਣ ਲਈ ਤਿਆਰ ਹੋਣ ਤੋਂ ਬਾਅਦ ਆਪਣੇ ਘਰ ਅੱਗੇ ਹੀ ਖਿਡੌਣੇ ਨਾਲ ਖੇਡ ਰਹੀ ਸੀ।
ਸਥਾਨਕ ਸਿਵਲ ਹਸਪਤਾਲ ਵਿਖੇ ਗੱਲਬਾਤ ਕਰਦਿਆਂ ਮ੍ਰਿਤਕ ਬੱਚੀ ਦੇ ਪਿਤਾ ਸਤਿੰਦਰ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਪਹਿਲੀ ਜਮਾਤ 'ਚ ਪੜ੍ਹਦੀ ਉਸ ਦੀ ਅੱਠ ਕੁ ਸਾਲ ਦੀ ਖੁਸ਼ੀ ਨਾਮੀਂ ਲੜਕੀ ਸਕੂਲ ਜਾਣ ਤੋਂ ਪਹਿਲਾਂ ਆਪਣੇ ਹੀ ਘਰ ਅੱਗੇ ਖਿਡੌਣਿਆਂ ਨਾਲ ਖੇਡ ਰਹੀ ਸੀ।
Advertisement
ਓਸੇ ਸਮੇਂ ਹੀ ਉਨ੍ਹਾਂ ਦੇ ਗੁਆਂਢ 'ਚ ਰਹਿੰਦੇ ਇਕ ਲੜਕੇ ਨੇ ਆਪਣੀ ਕਾਰ ਸਟਾਰਟ ਕੀਤੀ ਅਤੇ ਬਿਨਾਂ ਕੁਝ ਅੱਗੇ-ਪਿੱਛੇ ਦੇਖਿਆਂ ਅਚਾਨਕ ਹੀ ਤੋਰ ਲਈ। ਇਸ ਕਾਰਨ ਉਥੇ ਖੇਡ ਰਹੀ ਬੱਚੀ ਕਾਰ ਦੀ ਲਪੇਟ ਵਿੱਚ ਆ ਗਈ। ਇਸ ਕਾਰਨ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਕਥਿਤ ਤੌਰ ’ਤੇ ਨਾਬਾਲਗ ਹੈ।
Advertisement