ਵਿਧਵਾਵਾਂ ਤੇ ਬੇਆਸਰਾ ਔਰਤਾਂ ਲਈ 693 ਕਰੋੜ ਜਾਰੀ: ਬਲਜੀਤ ਕੌਰ
ਪੰਜਾਬ ਸਰਕਾਰ ਨੇ ਸਮਾਜਿਕ ਸੁਰੱਖਿਆ ਯੋਜਨਾ ਅਧੀਨ ਵਿਧਵਾਵਾਂ ਅਤੇ ਬੇਆਸਰਾ ਔਰਤਾਂ ਦੀ ਵਿੱਤੀ ਮਦਦ ਲਈ ਹੁਣ ਤੱਕ 693.04 ਕਰੋੜ ਜਾਰੀ ਕੀਤੇ ਹਨ। ਇਸ ਬਾਰੇ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬੇ...
Advertisement
ਪੰਜਾਬ ਸਰਕਾਰ ਨੇ ਸਮਾਜਿਕ ਸੁਰੱਖਿਆ ਯੋਜਨਾ ਅਧੀਨ ਵਿਧਵਾਵਾਂ ਅਤੇ ਬੇਆਸਰਾ ਔਰਤਾਂ ਦੀ ਵਿੱਤੀ ਮਦਦ ਲਈ ਹੁਣ ਤੱਕ 693.04 ਕਰੋੜ ਜਾਰੀ ਕੀਤੇ ਹਨ। ਇਸ ਬਾਰੇ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬੇ ਦੀਆਂ ਲਗਪਗ 6.65 ਲੱਖ ਵਿਧਵਾਵਾਂ ਅਤੇ ਬੇਆਸਰਾ ਔਰਤਾਂ ਨੂੰ ਇਸ ਯੋਜਨਾ ਅਧੀਨ ਵਿੱਤੀ ਸਹਾਇਤਾ ਦਾ ਲਾਭ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਵਿਧਵਾਵਾਂ ਅਤੇ ਬੇਆਸਰਾ ਔਰਤਾਂ ਦੀ ਭਲਾਈ ਲਈ 1,170 ਕਰੋੜ ਦੇ ਬਜਟ ਰੱਖਿਆ ਗਿਆ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇ ਤਾਂ ਜੋ ਹਰ ਯੋਗ ਲਾਭਪਾਤਰੀਆਂ ਤੱਕ ਇਸ ਯੋਜਨਾ ਦਾ ਫ਼ਾਇਦਾ ਪਹੁੰਚ ਸਕੇ।
Advertisement
Advertisement
