ਜ਼ਿਲ੍ਹਾ ਪਰਿਸ਼ਦ ਲਈ 44 ਤੇ ਬਲਾਕ ਸਮਿਤੀਆਂ ਲਈ 278 ਉਮੀਦਵਾਰ ਮੈਦਾਨ ’ਚ
ਕਪੂਰਥਲਾ ਜ਼ਿਲ੍ਹੇ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਜ਼ਿਲ੍ਹਾ ਪ੍ਰੀਸ਼ਦ ਲਈ 44 ਤੇ ਬਲਾਕ ਸੰਮਤੀਆਂ ਲਈ 278 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ...
Advertisement
ਕਪੂਰਥਲਾ ਜ਼ਿਲ੍ਹੇ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਜ਼ਿਲ੍ਹਾ ਪ੍ਰੀਸ਼ਦ ਲਈ 44 ਤੇ ਬਲਾਕ ਸੰਮਤੀਆਂ ਲਈ 278 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ’ਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ 44 ਉਮੀਦਵਾਰ ਮੈਦਾਨ ਵਿੱਚ ਹਨ ਜਦਕਿ 5 ਬਲਾਕ ਸੰਮਤੀਆਂ ਦੇ 88 ਜ਼ੋਨਾਂ ਲਈ 278 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਇਨ੍ਹਾਂ ’ਚ ਬਲਾਕ ਸੰਮਤੀ ਕਪੂਰਥਲਾ ਲਈ 59, ਫੱਤੂਢੀਂਗਾ ਲਈ 39, ਨਡਾਲਾ ਲਈ 50, ਫਗਵਾੜਾ ਲਈ 85 ਤੇ ਸੁਲਤਾਨਪੁਰ ਲੋਧੀ ਲਈ 45 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ 10 ਜੋਨ ਹਨ ਜਦਕਿ ਪੰਚਾਇਤ ਸੰਮਤੀਆਂ ਕਪੂਰਥਲਾ, ਫੱਤੂਢੀਂਗਾ , ਸੁਲਤਾਨਪੁਰ , ਫਗਵਾੜਾ, ਨਡਾਲਾ ਦੇ 88 ਜ਼ੋਨ ਹਨ।
Advertisement
Advertisement
