ਸ਼ਰਾਬ ਦੇ ਠੇਕੇ ’ਚੋਂ 42 ਹਜ਼ਾਰ ਰੁਪਏ ਲੁੱਟੇ
ਬੀਤੀ ਰਾਤ ਤੇਜ਼ ਹਥਿਆਰਾਂ ਨਾਲ ਲੈਸ ਤਿੰਨ ਲੁਟੇਰੇ ਇੱਥੇ ਬਠਿੰਡਾ-ਜ਼ੀਰਕਪੁਰ ਮੁੱਖ ਮਾਰਗ ’ਤੇ ਧਰਮ ਕੰਡੇ ਨੇੜੇ ਸ਼ਰਾਬ ਦੇ ਠੇਕੇ ਵਿਚ ਦਾਖਲ ਹੋ ਕੇ ਕਰਿੰਦੇ ਦੀ ਕੁੱਟਮਾਰ ਕਰਕੇ 42 ਹਜ਼ਾਰ ਰੁਪਏ ਲੁੱਟ ਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਅੱਜ ਠੇਕੇਦਾਰ ਸੰਜੀਵ...
Advertisement
ਬੀਤੀ ਰਾਤ ਤੇਜ਼ ਹਥਿਆਰਾਂ ਨਾਲ ਲੈਸ ਤਿੰਨ ਲੁਟੇਰੇ ਇੱਥੇ ਬਠਿੰਡਾ-ਜ਼ੀਰਕਪੁਰ ਮੁੱਖ ਮਾਰਗ ’ਤੇ ਧਰਮ ਕੰਡੇ ਨੇੜੇ ਸ਼ਰਾਬ ਦੇ ਠੇਕੇ ਵਿਚ ਦਾਖਲ ਹੋ ਕੇ ਕਰਿੰਦੇ ਦੀ ਕੁੱਟਮਾਰ ਕਰਕੇ 42 ਹਜ਼ਾਰ ਰੁਪਏ ਲੁੱਟ ਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ।
ਅੱਜ ਠੇਕੇਦਾਰ ਸੰਜੀਵ ਕੁਮਾਰ ਸ਼ੈਂਟੀ ਅਤੇ ਕੇਸ਼ਵ ਕਾਂਸਲ ਵੱਲੋਂ ਥਾਣਾ ਭਵਾਨੀਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਕਿ ਬੀਤੀ ਰਾਤ ਸਾਢੇ 8 ਵਜੇ ਦੇ ਕਰੀਬ ਤਿੰਨ ਅਣਪਛਾਤੇ ਸ਼ਰਾਬ ਲੈਣ ਦੇ ਬਹਾਨੇ ਠੇਕੇ ਵਿਚ ਦਾਖਲ ਹੋਏ। ਉਨ੍ਹਾਂ ਨੇ ਠੇਕੇ ਦੇ ਕਰਿੰਦੇ ਸੁਰਜੀਤ ਤੋਂ ਪਹਿਲਾਂ ਸ਼ਰਾਬ ਮੰਗੀ। ਫਿਰ ਇਨ੍ਹਾਂ ਨੇ ਕਰਿੰਦੇ ਨੂੰ ਧਮਕਾਉਂਦੇ ਹੋਏ ਸਾਰੀ ਨਕਦੀ ਦੇਣ ਲਈ ਕਿਹਾ। ਇਕ ਲੁਟੇਰੇ ਨੇ ਕਰਿੰਦੇ ਦੇ ਸਿਰ ’ਤੇ ਤੇਜ਼ ਹਥਿਆਰ ਦਾ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਗੱਲੇ ਵਿੱਚ ਪਏ ਰੁਪਏ ਲੈ ਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਪੁਲੀਸ ਨੇ ਦੱਸਿਆ ਕਿ ਪੁਲੀਸ ਵਾਰਦਾਤ ਸਬੰਧੀ ਸੀ ਸੀ ਟੀ ਵੀ ਫੁਟੇਜ ਨੂੰ ਘੋਖ ਰਹੀ ਹੈ।
Advertisement
Advertisement
