‘ਅਪਰੇਸ਼ਨ ਟਰੈਕਡਾਉੂਨ’ ਤਹਿਤ 3172 ਮੁਲਜ਼ਮ ਕਾਬੂ
ਹਰਿਆਣਾ ਪੁਲੀਸ ਵੱਲੋਂ ਸੂਬੇ ਵਿੱਚੋਂ ਅਪਰਾਧਕ ਪਿਛੋਕੜ ਵਾਲਿਆਂ ਦਾ ਖਾਤਮਾ ਕਰਨ ਲਈ ਚਲਾਏ ‘ਅਪਰੇਸ਼ਨ ਟਰੈਕਡਾਉੂਨ’ ਦੌਰਾਨ ਪੁਲੀਸ ਵੱਲੋਂ ਸੂਬੇ ਭਰ ਵਿੱਚ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਅਪਰੇਸ਼ਨ ਦੌਰਾਨ ਹਰਿਆਣਾ ਪੁਲੀਸ ਨੇ 11 ਦਿਨਾਂ ਵਿੱਚ 3172 ਮੁਲਜ਼ਮਾਂ ਨੂੰ ਫੜ...
Advertisement
ਹਰਿਆਣਾ ਪੁਲੀਸ ਵੱਲੋਂ ਸੂਬੇ ਵਿੱਚੋਂ ਅਪਰਾਧਕ ਪਿਛੋਕੜ ਵਾਲਿਆਂ ਦਾ ਖਾਤਮਾ ਕਰਨ ਲਈ ਚਲਾਏ ‘ਅਪਰੇਸ਼ਨ ਟਰੈਕਡਾਉੂਨ’ ਦੌਰਾਨ ਪੁਲੀਸ ਵੱਲੋਂ ਸੂਬੇ ਭਰ ਵਿੱਚ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਅਪਰੇਸ਼ਨ ਦੌਰਾਨ ਹਰਿਆਣਾ ਪੁਲੀਸ ਨੇ 11 ਦਿਨਾਂ ਵਿੱਚ 3172 ਮੁਲਜ਼ਮਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਹੈ। ਇਸ ਤਰ੍ਹਾਂ ਹਰਿਆਣਾ ਪੁਲੀਸ ਵੱਲੋਂ ਰੋਜ਼ਾਨਾ 300 ਦੇ ਕਰੀਬ ਵਿਅਕਤੀਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ। ਇਸ ਵਿੱਚ 610 ਵਿਅਕਤੀ ਗੰਭੀਰ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਹਨ। ਇਸ ਗੱਲ ਦਾ ਪ੍ਰਗਟਾਵਾ ਹਰਿਆਣਾ ਦੇ ਆਈਜੀ ਰਾਕੇਸ਼ ਆਰਿਆ ਨੇ ਕੀਤਾ ਹੈ। ਆਈ ਜੀ ਨੇ ਕਿਹਾ ਕਿ ਹਰਿਆਣਾ ਪੁਲੀਸ ਨੇ ਸੂਬੇ ਵਿੱਚੋਂ ਅਪਰਾਧਕ ਪਿਛੋਕੜ ਵਾਲਿਆਂ ਦਾ ਖਾਤਮਾ ਕਰਨ ਲਈ 5 ਨਵੰਬਰ ਤੋਂ ‘ਅਪਰੇਸ਼ਨ ਟਰੇੈਕਡਾਉੂਨ’ ਦੀ ਸ਼ੁਰੂਆਤ ਕੀਤੀ ਸੀ।
Advertisement
Advertisement
