ਲਬਿੀਆ ਦੀਆਂ ਜੇਲ੍ਹਾਂ ’ਚ ਬੰਦ 17 ਪੰਜਾਬੀ ਤੇ ਹਰਿਆਣਵੀ ਨੌਜਵਾਨ ਦੇਸ਼ ਪਰਤੇ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 21 ਅਗਸਤ ਰਾਜ ਸਭਾ ਮੈਂਬਰ ਤੇ ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੀਆਂ ਕੋਸ਼ਿਸ਼ਾਂ ਨਾਲ ਲਬਿੀਆ ਵਿੱਚ ਫਸੇ 17 ਨੌਜਵਾਨਾਂ ਨੂੰ ਅੱਜ ਤੜਕੇ ਭਾਰਤ ਲਿਆਂਦਾ ਗਿਆ। ਇਹ ਨੌਜਵਾਨ ਪੰਜਾਬ ਤੇ...
Advertisement
Advertisement
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਅਗਸਤ
ਰਾਜ ਸਭਾ ਮੈਂਬਰ ਤੇ ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੀਆਂ ਕੋਸ਼ਿਸ਼ਾਂ ਨਾਲ ਲਬਿੀਆ ਵਿੱਚ ਫਸੇ 17 ਨੌਜਵਾਨਾਂ ਨੂੰ ਅੱਜ ਤੜਕੇ ਭਾਰਤ ਲਿਆਂਦਾ ਗਿਆ। ਇਹ ਨੌਜਵਾਨ ਪੰਜਾਬ ਤੇ ਹਰਿਆਣਾ ਤੋਂ ਹਨ, ਜੋ ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹ ਕੇ ਲਬਿੀਆ ਦੀਆਂ ਜੇਲ੍ਹਾਂ ਵਿੱਚ ਤਿੰਨ ਮਹੀਨੇ ਤੋਂ ਫਸੇ ਸਨ। ਸ੍ਰੀ ਸਾਹਨੀ ਨੇ ਉਨ੍ਹਾਂ ਨੂੰ ਨਰਕ ਦੀ ਜ਼ਿੰਦਗੀ ਵੱਲ ਧੱਕਣ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਦੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਸਮੇਤ ਪੁਲੀਸ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ।
Advertisement