ਉਦਯੋਗਿਕ ਨੀਤੀ ਲਈ 15 ਨਵੀਆਂ ਕਮੇਟੀਆਂ ਕਾਇਮ
ਕਮੇਟੀਆਂ ਦੀ ਰਿਪੋਰਟਾਂ ਦੇ ਆਧਾਰ ’ਤੇ ਬਣੇਗੀ ਸੂਬੇ ਦੀ ਉਦਯੋਗਿਕ ਨੀਤੀ: ਸੰਜੀਵ ਅਰੋਡ਼ਾ
Advertisement
ਆਤਿਸ਼ ਗੁਪਤਾ
ਪੰਜਾਬ ਸਰਕਾਰ ਨੇ ਸੂਬੇ ਦੀ ਉਦਯੋਗਿਕ ਨੀਤੀ ਲਈ 15 ਹੋਰ ਕਮੇਟੀਆਂ ਬਣਾ ਦਿੱਤੀਆਂ ਹਨ। ਇਹ ਕਮੇਟੀਆਂ ਵੀ ਵੱਖ-ਵੱਖ ਖੇਤਰ ਦੇ ਵਪਾਰ ਨਾਲ ਜੁੜੀਆਂ ਹੋਈਆਂ ਹਨ। ਇਸ ਸਬੰਧੀ ਐਲਾਨ ਕਰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ 15 ਕਮੇਟੀਆਂ ਦੇ ਗਠਨ ਨਾਲ ਸੂਬੇ ਵਿੱਚ ਵੱਖ-ਵੱਖ ਖੇਤਰ ਦੇ ਵਪਾਰਾਂ ਨਾਲ ਸਬੰਧਤ 24 ਕਮੇਟੀਆਂ ਬਣਾ ਦਿੱਤੀਆਂ ਹਨ। ਇਹ ਕਮੇਟੀਆਂ ਪਹਿਲੀ ਅਕਤੂਬਰ ਤੱਕ ਆਪਣੀ ਰਿਪੋਰਟ ਸੌਂਪਣਗੀਆਂ, ਜਿਸ ਤੋਂ ਬਾਅਦ ਸੂਬੇ ਦੀ ਉਦਯੋਗਿਕ ਨੀਤੀ ਬਣਾਈ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਹਰੇਕ ਕਮੇਟੀ ਵੱਖ-ਵੱਖ ਖੇਤਰ ਦੇ ਉਦਯੋਗ ਮਾਲਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਸ ਦੇ ਹੱਲ ਬਾਰੇ ਰਿਪੋਰਟ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਨੂੰ ਬਾਅਦ ਵਿੱਚ ਵਿਚਾਰ ਕੇ ਪੰਜਾਬ ’ਚ ਬਣਾਈ ਜਾਣ ਵਾਲੀ ਨਵੀਂ ਉਦਯੋਗਿਕ ਨੀਤੀ ਵਿੱਚ ਸ਼ਾਮਲ ਕੀਤਾ ਜਾਵੇਗਾ।
Advertisement
Advertisement