ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿਸਟਲ ਨਾਲ ਖੇਡਦੇ ਸਮੇਂ 14 ਸਾਲਾ ਬੱਚੇ ਦੇ ਵੱਜੀ ਗੋਲੀ; ਹਾਲਤ ਗੰਭੀਰ

ਇੱਥੋਂ ਦੀ ਰੋਜ਼ ਐਵੇਨਿਊ ਕਲੋਨੀ ਵਿੱਚ 14 ਸਾਲਾਂ ਬੱਚਾ ਕਰੀਵਮ ਮਲਹੋਤਰਾ ਘਰ ’ਚ ਪਈ ਪਿਸਟਲ ਨਾਲ ਖੇਡਦੇ ਹੋਏ ਗੋਲੀ ਦਾ ਸ਼ਿਕਾਰ ਹੋ ਗਿਆ। ਪਿਸਟਲ ਤੋਂ ਅਚਾਨਕ ਚੱਲੀ ਗੋਲੀ ਉਸਦੇ ਸਿਰ ਵਿੱਚ ਲੱਗੀ। ਇਸ ਹਾਦਸੇ ਤੋਂ ਬਾਅਦ ਕਰੀਵਮ ਦੀ ਹਾਲਤ ਬਹੁਤ...
Advertisement

ਇੱਥੋਂ ਦੀ ਰੋਜ਼ ਐਵੇਨਿਊ ਕਲੋਨੀ ਵਿੱਚ 14 ਸਾਲਾਂ ਬੱਚਾ ਕਰੀਵਮ ਮਲਹੋਤਰਾ ਘਰ ’ਚ ਪਈ ਪਿਸਟਲ ਨਾਲ ਖੇਡਦੇ ਹੋਏ ਗੋਲੀ ਦਾ ਸ਼ਿਕਾਰ ਹੋ ਗਿਆ। ਪਿਸਟਲ ਤੋਂ ਅਚਾਨਕ ਚੱਲੀ ਗੋਲੀ ਉਸਦੇ ਸਿਰ ਵਿੱਚ ਲੱਗੀ। ਇਸ ਹਾਦਸੇ ਤੋਂ ਬਾਅਦ ਕਰੀਵਮ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਕਰੀਵਮ ਕੱਪੜੇ ਬਦਲਣ ਲਈ ਅਲਮਾਰੀ ਵਿੱਚੋਂ ਕੱਪੜੇ ਕੱਢ ਰਿਹਾ ਸੀ। ਇਸ ਦੌਰਾਨ ਉਸਨੇ ਅਲਮਾਰੀ ਵਿੱਚ ਪਈ ਪਿਸਟਲ ਫੜ ਲਈ ਅਤੇ ਖੇਡਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਉਸਦੇ ਸਿਰ ਵਿੱਚ ਵੱਜੀ।

Advertisement

ਗੋਲੀ ਲੱਗਦੇ ਹੀ ਕਰੀਵਮ ਜ਼ਮੀਨ ’ਤੇ ਡਿੱਗ ਪਿਆ ਅਤੇ ਖੂਨ ਨਾਲ ਲਥਪਥ ਹੋ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ।

ਡਾਕਟਰਾਂ ਦਾ ਕਹਿਣਾ ਹੈ ਕਿ ਕਰੀਵਮ ਵੈਂਟੀਲੇਟਰ ’ਤੇ ਹੈ ਅਤੇ ਉਸਦੀ ਹਾਲਤ ਬਹੁਤ ਨਾਜ਼ੁਕ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement