ਕਤਲ ਮਾਮਲੇ ’ਚ 10 ਨੂੰ ਉਮਰ ਕੈਦ
ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ’ਚ ਮਾਨਸਾ ਅਦਾਲਤ ਔਰਤ ਸਮੇਤ 10 ਮੁਲਜ਼ਮਾਂ ਨੂੰ ਉਮਰ ਕੈਦ ਤੇ 50-50 ਹਜ਼ਾਰ ਜੁਰਮਾਨਾ ਕੀਤਾ ਹੈ। ਦੋਸ਼ੀ ਜ਼ਮਾਨਤ ‘ਤੇ ਆਏ ਹੋਏ ਸਨ ਤੇ ਉਨ੍ਹਾਂ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਪਿੰਡ ਹੀਰੇਵਾਲਾ ਵਿਖੇ...
Advertisement
ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ’ਚ ਮਾਨਸਾ ਅਦਾਲਤ ਔਰਤ ਸਮੇਤ 10 ਮੁਲਜ਼ਮਾਂ ਨੂੰ ਉਮਰ ਕੈਦ ਤੇ 50-50 ਹਜ਼ਾਰ ਜੁਰਮਾਨਾ ਕੀਤਾ ਹੈ। ਦੋਸ਼ੀ ਜ਼ਮਾਨਤ ‘ਤੇ ਆਏ ਹੋਏ ਸਨ ਤੇ ਉਨ੍ਹਾਂ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਪਿੰਡ ਹੀਰੇਵਾਲਾ ਵਿਖੇ 16 ਅਕਤੂਬਰ 2016 ਨੂੰ ਅੰਤਰਦੀਪ ਸਿੰਘ ਨੂੰ ਤੇਜ਼ ਹਥਿਆਰਾਂ ਤੇ ਬੰਦੂਕ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਸ਼ੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
Advertisement
Advertisement
