ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚੋਂ 10 ਮੋਬਾਇਲ ਫੋਨ ਬਰਾਮਦ
ਆਏ ਦਿਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚੋਂ ਮੋਬਾਇਲ ਫੋਨ ਮਿਲਣ ਕਾਰਨ ਜੇਲ੍ਹ ਚਰਚਾ ’ਚ ਹੈ। ਇਸ ਤਰ੍ਹਾਂ ਦੇ ਇੱਕ ਤਾਜ਼ਾ ਮਾਮਲੇ ਵਿਚ ਬੀਤੇ ਦਿਨ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਅਤੇ ਬੈਰਕਾਂ ਦੇ ਤਲਾਸ਼ੀ ਅਭਿਆਨ ਦੌਰਾਨ 10 ਮੋਬਾਇਲ ਫੋਨ...
Advertisement
ਆਏ ਦਿਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚੋਂ ਮੋਬਾਇਲ ਫੋਨ ਮਿਲਣ ਕਾਰਨ ਜੇਲ੍ਹ ਚਰਚਾ ’ਚ ਹੈ। ਇਸ ਤਰ੍ਹਾਂ ਦੇ ਇੱਕ ਤਾਜ਼ਾ ਮਾਮਲੇ ਵਿਚ ਬੀਤੇ ਦਿਨ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਅਤੇ ਬੈਰਕਾਂ ਦੇ ਤਲਾਸ਼ੀ ਅਭਿਆਨ ਦੌਰਾਨ 10 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਸ ਸਬੰਘੀ ਅਧਿਕਾਰੀਆਂ ਨੇ 6 ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਹਵਾਲਾਤੀ ਪ੍ਰੇਮ ਸਿੰਘ ਵਾਸੀ ਮੱਬੋ ਕੇ ਚੋਂਕੀ ਥਾਣਾ ਮਮਦੋਟ, ਹਵਾਲਾਤੀ ਨਿਰਵੈਰ ਸਿੰਘ ਵਾਸੀ ਮਸਤੇ ਕੇ, ਹਵਾਲਾਤੀ ਬੋਬੀ ਉਰਫ ਗੁੱਲੀ ਵਾਸੀ ਬਾਨੂੰ ਵਾਲਾ ਵੇਹੜਾ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ, ਹਵਾਲਾਤੀ ਮਿੰਟੂ ਵਾਸੀ ਮਾਹਮੂ ਜੋਈਆ ਥਾਣਾ ਅਮੀਰ ਖਾਸ, ਹਵਾਲਾਤੀ ਭੀਮ ਕੁਮਾਰ ਠੁਕਰਾਲ ਵਾਸੀ ਵਾਰਡ ਨੰਬਰ 11 ਰੇਲਵੇ ਰੋਡ ਮਖੂ, ਹਵਾਲਾਤੀ ਅੰਗਰੇਜ਼ ਸਿੰਘ ਵਾਸੀ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਅਤੇ ਇੱਕ ਅਣਪਛਾਤੇ ਵਿਅਕਤੀ ਤੋਂ ਅਤੇ 5 ਫੋਨ ਲਵਾਰਿਸ ਹਾਲਤ ਵਿਚ ਬਰਾਮਦ ਹੋਏ।
ਜਾਂਚਕਰਤਾ ਨੇ ਦੱਸਿਆ ਕਿ ਪੁਲੀਸ ਵੱਲੋਂ ਉਕਤ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ ਤਲਾਸ਼ੀ ਅਭਿਆਨ ਦੌਰਾਨ 21 ਮੋਬਾਇਲ ਫੋਨ ਬਰਾਮਦ ਹੋਏ ਸਨ।
Advertisement
Advertisement