ਝਾਰਖੰਡ ਤੋਂ ਲਿਆਂਦੀ ਭੁੱਕੀ ਸਮੇਤ 1 ਕਾਬੂ
ਝਾਰਖੰਡ ਤੋਂ ਭੁੱਕੀ ਲੈ ਕੇ ਆ ਰਹੇ ਇੱਕ ਵਿਅਕਤੀ ਨੂੰ ਰੇਲਵੇ ਪੁਲੀਸ ਨੇ ਕਾਬੂ ਕੀਤਾ ਹੈ। ਰੇਲਗੱਡੀ ਉੱਤਰਣ ਮੌਕੇ ਪੁਲੀਸ ਨੇ ਇੱਕ ਵਿਅਕਤੀ ਤੋਂ ਬੋਰੀ ’ਚ ਭਰੀ ਚਾਰ ਕਿਲੋ ਭੁੱਕੀ ਬਰਾਮਦ ਕੀਤੀ ਹੈ। ਰੇਲਵੇ ਪੁਲੀਸ ਚੌਂਕੀ ਮਾਨਸਾ ਦੇ ਇੰਚਾਰਜ ਪਾਖਰ...
Advertisement
ਝਾਰਖੰਡ ਤੋਂ ਭੁੱਕੀ ਲੈ ਕੇ ਆ ਰਹੇ ਇੱਕ ਵਿਅਕਤੀ ਨੂੰ ਰੇਲਵੇ ਪੁਲੀਸ ਨੇ ਕਾਬੂ ਕੀਤਾ ਹੈ। ਰੇਲਗੱਡੀ ਉੱਤਰਣ ਮੌਕੇ ਪੁਲੀਸ ਨੇ ਇੱਕ ਵਿਅਕਤੀ ਤੋਂ ਬੋਰੀ ’ਚ ਭਰੀ ਚਾਰ ਕਿਲੋ ਭੁੱਕੀ ਬਰਾਮਦ ਕੀਤੀ ਹੈ। ਰੇਲਵੇ ਪੁਲੀਸ ਚੌਂਕੀ ਮਾਨਸਾ ਦੇ ਇੰਚਾਰਜ ਪਾਖਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਮਾਨਸਾ ਦੀ ਚੈਕਿੰਗ ਦੌਰਾਨ ਇੱਕ ਵਿਅਕਤੀ ਸਿੰਗਾਰਾ ਸਿੰਘ ਵਾਸੀ ਪਿੰਡ ਬਹਿਣੀਵਾਲ (ਮਾਨਸਾ) ਤੋਂ 4 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਸ਼ਿੰਗਾਰਾ ਸਿੰਘ ਨਾਮ ਦਾ ਇਹ ਵਿਅਕਤੀ ਰੇਲ ਗੱਡੀ ਤੋਂ ਉਤਰਿਆ ਸੀ ਅਤੇ ਝਾਰਖੰਡ ਤੋਂ ਇਹ ਭੁੱਕੀ ਲੈਕੇ ਮਾਨਸਾ ਸ਼ਟੇਸ਼ਨ ’ਤੇ ਆਇਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਐੱਨਡੀਪੀਸੀ ਐਕਟ ਅਧੀਨ ਥਾਣਾ ਜੀਆਰਪੀ ਬਠਿੰਡਾ ਵਿਖੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਕੈਪਸ਼ਨ: ਮਾਨਸਾ ਦੇ ਰੇਲਵੇ ਸਟੇਸ਼ਨ ਤੋਂ ਭੁੱਕੀ ਸਮੇਤ ਕਾਬੂ ਕੀਤਾ ਇੱਕ ਵਿਅਕਤੀ। ਫੋਟੋ: ਮਾਨ
Advertisement
