ਦੇਸ਼ ਦੇ ਚੋਣਵੇਂ ਸਕੂਲਾਂ ’ਚ ਸ਼ੁਮਾਰ ਹੈ ਵਾਈਪੀਐੱਸ: ਸਿਹਤ ਮੰਤਰੀ
ਸਕੂਲ ਦੇ 76ਵੇਂ ਅਕਾਦਮਿਕ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
Advertisement
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਾਬਕਾ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਵੱਲੋਂ ਸੰਜੋਏ ਯਾਦਵਿੰਦਰਾ ਪਬਲਿਕ ਸਕੂਲ ਦੇ 76ਵੇਂ ਅਕਾਦਮਿਕ ਦਿਵਸ ਮੌਕੇ ਕੈਪਟਨ ਅਮਰਿੰਦਰ ਸਿੰਘ ਆਡੀਟੋਰੀਅਮ ਵਿੱਚ ਕਰਵਾਏ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਅਕਾਦਮਿਕ ਸਾਲ 2024-25 ਦੇ ਸਫ਼ਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯਾਦਵਿੰਦਰਾ ਪਬਲਿਕ ਸਕੂਲ ਦੇ ਬੋਰਡ ਮੈਂਬਰ, ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਅਧਿਆਪਕ ਅਤੇ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ। ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਬੀਬੀ ਪ੍ਰਨੀਤ ਕੌਰ, ਲੈਫਟੀਨੈਂਟ ਜਨਰਲ ਚੇਤਿੰਦਰ ਸਿੰਘ, ਮੈਂਬਰ ਵਾਈਪੀਐੱਸ ਬੋਰਡ ਆਫ਼ ਗਵਰਨਰਜ਼, ਮੇਜਰ ਜਨਰਲ ਟੀਪੀਐਸ ਵੜੈਚ, ਡਾਇਰੈਕਟਰ, ਵਾਈਪੀਐਸ, ਮੁਹਾਲੀ ਅਤੇ ਮੈਂਬਰ ਵਾਈਪੀਐੱਸ, ਬੋਰਡ ਆਫ਼ ਗਵਰਨਰਜ਼ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਯਾਦਵਿੰਦਰਾ ਪਬਲਿਕ ਸਕੂਲ ਭਾਰਤ ਦੇ ਚੋਣਵੇਂ ਸਕੂਲਾਂ ਵਿੱਚ ਸ਼ੁਮਾਰ ਹੈ।
ਸਕੂਲ ਦੇ ਮੌਜੂਦਾ ਹੈੱਡ ਬੁਆਏ ਕ੍ਰਿਤਿਕ ਜੈਨ ਅਤੇ ਹੈੱਡ ਗਰਲ ਰੇਨੇ ਧਾਂਦਲੀ ਨੇ ਸੀਨੀਅਰ ਸਕੂਲ ਦੀ ਰਿਪੋਰਟ ਪੇਸ਼ ਕੀਤੀ। ਡਿਪਟੀ ਹੈੱਡ ਬੁਆਏ ਹਰਮਨਜੀਤ ਸਿੰਘ ਬਤਰਾ ਅਤੇ ਡਿਪਟੀ ਹੈੱਡ ਗਰਲ ਪਲਕਦੀਪ ਕੌਰ ਬਰਾੜ ਨੇ ਪ੍ਰੋਗਰਾਮ ਦੇ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਜੂਨੀਅਰ ਸਕੂਲ ਦੀ ਰਿਪੋਰਟ ਅਮਾਇਰਾ ਗੁਪਤਾ ਅਤੇ ਅੰਗਦਵੀਰ ਸਿੰਘ ਨੇ ਪੇਸ਼ ਕੀਤੀ। ਯਾਦਵਿੰਦਰਾ ਪਬਲਿਕ ਸਕੂਲ ਦੇ ਹੈੱਡਮਾਸਟਰ ਨਵੀਨ ਕੁਮਾਰ ਦੀਕਸ਼ਿਤ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਿਹਤ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।
Advertisement
ਪਿਛਲੇ ਸਾਲ ਦੇ ਹੈੱਡ ਬੁਆਏ ਮਲਿਕ ਅਰਜਨ ਆਹਲੂਵਾਲੀਆ ਨੂੰ ‘ਐਚਿਸਨ ਯਾਦਵਿੰਦ੍ਰਿਅਨ ਓਲਡ ਸਟੂਡੈਂਟਸ ਮੈਡਲ’, ਲੂਥਰਾ ਮੈਡਲ (ਆਰਥਿਕ ਸ਼ਾਸਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ) ਅਤੇ ‘ਗੁਰਨਾਮ ਸਿੰਘ ਮੈਮੋਰੀਅਲ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ।
Advertisement