ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੇਤਾਂ ਵਿੱਚ ਸਪਰੇਅ ਕਰਦੇ ਨੌਜਵਾਨ ਦੀ ਮੌਤ

ਪਿੰਡ ਸੋਗਲਪੁਰ ਵਿੱਚ ਖੇਤਾਂ ’ਚ ਸਪਰੇਅ ਕਰਦੇ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ ਤੇ ਲੜਕੇ ਦੇ ਪਰਿਵਾਰਕ ਮੈਂਬਰ ਮੇਘ ਨਾਥ, ਲੱਖੀ ਤੇ ਰਿਸ਼ਤੇਦਾਰ ਪੁਨੀਤ ਕੁਮਾਰ ਨੇ...
Advertisement

ਪਿੰਡ ਸੋਗਲਪੁਰ ਵਿੱਚ ਖੇਤਾਂ ’ਚ ਸਪਰੇਅ ਕਰਦੇ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ ਤੇ ਲੜਕੇ ਦੇ ਪਰਿਵਾਰਕ ਮੈਂਬਰ ਮੇਘ ਨਾਥ, ਲੱਖੀ ਤੇ ਰਿਸ਼ਤੇਦਾਰ ਪੁਨੀਤ ਕੁਮਾਰ ਨੇ ਦੱਸਿਆ ਕਿ 4 ਅਗਸਤ ਨੂੰ ਸ਼ਿਵ ਕੁਮਾਰ ਆਪਣੇ ਖੇਤ ਵਿੱਚ ਜੀਰੀ ਦੀ ਫ਼ਸਲ ’ਤੇ ਸਪਰੇਅ ਕਰ ਰਿਹਾ ਸੀ ਤਾਂ ਚੱਕਰ ਆ ਕੇ ਡਿੱਗ ਗਿਆ। ਸ਼ਿਵ ਕੁਮਾਰ ਨੂੰ ਤੁਰੰਤ ਸਿਵਲ ਹਸਪਤਾਲ ਘਨੌਰ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੈਫ਼ਰ ਕਰ ਦਿੱਤਾ। ਇਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।

Advertisement
Advertisement
Show comments