ਬਰਾਸ ਦੀਆਂ ਤੀਆਂ ’ਚ ਮੁਟਿਆਰਾਂ ਨੇ ਬੋਲੀਆਂ ਨਾਲ ਰੰਗ ਬੰਨ੍ਹਿਆ
ਪਿੰਡ ਬਰਾਸ ਦੀਆਂ ਤੀਆਂ ’ਚ ਮੁਟਿਆਰਾਂ ਨੇ ਗਿੱਧਾ ਪਾ ਕੇ ਤਰਥੱਲੀ ਮਚਾ ਦਿੱਤੀ। ਇਸ ਮੌਕੇ ਸਮਾਗਮ ਵਿੱਚ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਪਤਨੀ ਕਰਮਜੀਤ ਕੌਰ ਅਤੇ ਉਸ ਦੀ ਨੂੰਹ ਸਿਮਰਨ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।...
Advertisement
ਪਿੰਡ ਬਰਾਸ ਦੀਆਂ ਤੀਆਂ ’ਚ ਮੁਟਿਆਰਾਂ ਨੇ ਗਿੱਧਾ ਪਾ ਕੇ ਤਰਥੱਲੀ ਮਚਾ ਦਿੱਤੀ। ਇਸ ਮੌਕੇ ਸਮਾਗਮ ਵਿੱਚ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਪਤਨੀ ਕਰਮਜੀਤ ਕੌਰ ਅਤੇ ਉਸ ਦੀ ਨੂੰਹ ਸਿਮਰਨ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਤੀਆਂ ਦੇ ਰੰਗਲੇ ਮਾਹੌਲ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਆਖਿਆ ਕਿ ਪੰਜਾਬ ਦਾ ਅਮੀਰ ਸੱਭਿਆਚਾਰ ਸੰਭਾਲਣ ਲਈ ਧੀਆਂ ਭੈਣਾਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਦੇ ਖਾਸ ਕਰਕੇ ਮਾਲਵੇ ਦੇ ਰਵਾਇਤੀ ਤਿਉਹਾਰਾਂ ਵਿੱਚੋਂ ਤੀਆਂ ਦਾ ਇੱਕ ਵੱਖਰਾ ਰੰਗ ਹੈ। ਇਸ ਮੌਕੇ ਪੰਚਾਇਤ ਵੱਲੋਂ ਪਕੌੜਿਆਂ ਅਤੇ ਠੰਢੇ ਮਿੱਠੇ ਪਾਣੀ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਪਿੰਡ ਦੇ ਸਰਪੰਚ ਕਰਨੈਲ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਹੀ ਪਿੰਡ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਦੇ ਵਿੱਚ ਸਹਿਯੋਗ ਦੇ ਰਹੇ ਹਨ ਤੇ ਅੱਗੇ ਤੋਂ ਅਜਿਹੇ ਤਿਉਹਾਰ ਹੋਰ ਵੀ ਵੱਧ ਚੜ੍ਹ ਕੇ ਮਨਾਏ ਜਾਣਗੇ।
ਇਸ ਮੌਕੇ ਪਵਿੱਤਰ ਸਿੰਘ, ਸੁਖਵਿੰਦਰ ਸਿੰਘ, ਜਗਸੀਰ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਗਿੰਦਰ ਸਿੰਘ, ਮਲਕੀਤ ਕੌਰ, ਸੁਖਦੇਵ ਸਿੰਘ, ਜਗਤਾਰ ਸ਼ਰਮਾ, ਜਗਵਿੰਦਰ ਸਿੰਘ, ਸਤਨਾਮ ਸਿੰਘ ਬਰਾਸ, ਸਤਨਾਮ ਸਿੰਘ, ਪ੍ਰਗਟ ਸਿੰਘ, ਦਲਵੀਰ ਸਿੰਘ ਮਾਸਟਰ ਤੇ ਕੁਲਵਿੰਦਰ ਸਿੰਘ ਮਾਸਟਰ ਆਦਿ ਮੌਜੂਦ ਸਨ।
Advertisement
Advertisement