ਮਾਨਸਿਕ ਤਣਾਅ ਕਾਰਨ ਮੁਟਿਆਰ ਵੱਲੋਂ ਖ਼ੁਦਕੁਸ਼ੀ
ਇੱਥੇ ਭਵਾਨੀਗੜ੍ਹ ਰੋਡ ’ਤੇ ਪੈਂਦੇ ਇੱਕ ਪਿੰਡ ਦੀ ਜਸ਼ਨਪ੍ਰੀਤ ਕੌਰ ਨਾਂ ਦੀ ਅਠਾਰਾਂ ਸਾਲਾ ਮੁਟਿਆਰ ਨੇ ਆਪਣੇ ਘਰ ’ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੁੱਢਲੇ ਤੌਰ ’ਤੇ ਅਜਿਹਾ ਕਦਮ ਮਾਨਸਿਕ ਤਣਾਅ ਕਾਰਨ...
Advertisement
ਇੱਥੇ ਭਵਾਨੀਗੜ੍ਹ ਰੋਡ ’ਤੇ ਪੈਂਦੇ ਇੱਕ ਪਿੰਡ ਦੀ ਜਸ਼ਨਪ੍ਰੀਤ ਕੌਰ ਨਾਂ ਦੀ ਅਠਾਰਾਂ ਸਾਲਾ ਮੁਟਿਆਰ ਨੇ ਆਪਣੇ ਘਰ ’ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੁੱਢਲੇ ਤੌਰ ’ਤੇ ਅਜਿਹਾ ਕਦਮ ਮਾਨਸਿਕ ਤਣਾਅ ਕਾਰਨ ਚੁੱਕਿਆ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਕਾਰਵਾਈ ਕਰਦਿਆਂ ਥਾਣਾ ਪਸਿਆਣਾ ਦੀ ਪੁਲੀਸ ਨੇ ਮ੍ਰਿ੍ਤਕ ਦੇਹ ਪੋਸਟਮਾਰਟਮ ਲਈ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਥਾਣਾ ਪਸਿਆਣਾ ਦੇ ਐੱਸ ਐੱਚ ਓ ਇੰਸਪੈਕਟਰ ਅਮਨਪਾਲ ਵਿਰਕ ਨੇ ਦੱਸਿਆ ਕਿ ਮਾਮਲੇ ਸਬੰਧੀ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਮੁੱਢਲੀ ਜਾਣਕਾਰੀ ਮੁਤਾਬਕ ਲੜਕੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਲੜਕੀ ਨੇ ਕੁਝ ਦਿਨ ਪਹਿਲਾਂ ਵੀ ਆਤਮ ਹੱਤਿਆ ਦੀ ਕੋਸ਼ਿਸ ਕੀਤੀ ਸੀ। ਅੱਜ ਜਦੋਂ ਘਰ ’ਚ ਕੋਈ ਨਹੀਂ ਸੀ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ।
Advertisement
Advertisement
