ਸਵਾ ਦੋ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਸਰਬਪੱਖੀ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਤਰ੍ਹਾਂ ਦੇ ਲੋੜੀਂਦੇ ਉਪਰਾਲੇ ਕਰਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ। ਕੋਹਲੀ ਨੇ ਕਿਹਾ ਕਿ ਹਰ ਵਾਰਡ ਵਿੱਚ ਸੜਕਾਂ ਬਣਾਉਣ ਲਈ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਨੂੰ ਬਹੁਤ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਅਬਲੋਵਾਲ ਮੇਨ ਰੋੜ ਸੜਕ ’ਤੇ ਲੁੱਕ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਲਈ ਵਿਕਾਸ ਸੋਸਾਇਟੀ, ਆਦਰਸ਼ ਨਗਰ ਬੀ, ਗੁਰਦੀਪ ਕਾਲੋਨੀ, ਅਬਲੋਵਾਲ ਦੇ ਕਾਲੋਨੀ ਆਗੂਆਂ ਹੀਰਾਮਣੀ ਸ਼ਰਮਾ ਪ੍ਰਧਾਨ, ਘੁੰਮਣ ਸਿੰਘ ਫ਼ੌਜੀ, ਗੁਰਦਰਸ਼ਨ ਸਿੰਘ ਜ਼ੈਲਦਾਰ ਅਬਲੋਵਾਲ, ਦੇਸਰਾਜ ਅਬਲੋਵਾਲ, ਸ਼ਾਮ ਸਿੰਘ ਅਬਲੋਵਾਲ, ਜਗਮੋਹਨ ਸਿੰਘ ਨੌਲਖਾ ਪ੍ਰਧਾਨ, ਵਿਜੇਂਦਰ ਸਿੰਘ ਚੌਹਾਨ,ਗੁਰਮੀਤ ਸਿੰਘ ਦਿਓਲ ਪ੍ਰਧਾਨ ਨਿਊ ਸੈਂਚੁਰੀ ਇਨਕਲੇਵ ਬੀ, ਸੁਰਿੰਦਰ ਸਿੰਘ ਨੇਗੀ ਵੱਲੋਂ ਵਿਧਾਇਕ ਕੋਹਲੀ ਨੂੰ ਸਿਰੋਪਾ ਭੇਟ ਕੀਤਾ ਗਿਆ।