ਤੀਆਂ ਵਿੱਚ ਔਰਤਾਂ ਨੇ ਬੋਲੀਆਂ ਨਾਲ ਰੰਗ ਬੰਨ੍ਹਿਆ
ਪੀਂਘ ਝੂਟੀ ਤੇ ਪਕਵਾਨਾਂ ਦੇ ਸਟਾਲ ਲਾਏ; ਸਿਮਰਨਜੀਤ ਕੌਰ ਪਠਾਣਮਾਜਰਾ ਮੁੱਖ ਮਹਿਮਾਨ ਰਹੀ
Advertisement
ਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਸਵਿੰਦਰ ਕੌਰ ਧੰਜੂ ਦੀ ਅਗਵਾਈ ਹੇਠ ਸਥਾਨਕ ਰੈਸਟ ਹਾਊਸ ਵਿੱਚ ‘ਹੱਸੇ ਪੰਜਾਬ ਵੱਸੇ ਪੰਜਾਬ’ ਤਹਿਤ ਪਹਿਲੀ ਵਾਰ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਔਰਤਾਂ ਨੇ ਹਿੱਸਾ ਲਿਆ। ਸਮਾਗਮ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜਿਨ੍ਹਾਂ ਨੂੰ ਇਕੱਤਰ ਔਰਤਾਂ ਅਤੇ ਧੀਆਂ ਜੀ ਆਇਆਂ ਕਿਹਾ। ਇਸ ਮੌਕੇ ਬੀਬੀ ਪਠਾਣਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਇਸ ਮੌਕੇ ਬਜ਼ੁਰਗ ਔਰਤਾਂ ਵੱਲੋਂ ਪੁਰਾਤਨ ਵਿਰਸੇ ਨੂੰ ਜੋੜਦੀਆਂ ਬੋਲੀਆਂ ਪਾ ਕੇ ਜਿੱਥੇ ਰੌਣਕਾਂ ਲਾਈਆਂ ਉੱਥੇ ਹੀ ਨਵ-ਵਿਆਹੀਆਂ ਬੀਬੀਆਂ ਅਤੇ ਬੱਚੀਆਂ ਨੇ ਪੁਰਾਣੇ ਵਿਰਸੇ ਨਾਲ ਜੁੜ ਕੇ ਗਿੱਧੇ ਦੌਰਾਨ ਬੋਲੀਆਂ ਪਾ ਕੇ ਰੰਗ ਬੰਨ੍ਹਿਆ। ਇਸ ਮੌਕੇ ਸਵਿੰਦਰ ਕੌਰ ਧੰਜੂ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਪੰਜਾਬੀ ਵਿਰਸੇ ਨਾਲ ਜੋੜੀ ਰੱਖਦੇ ਹਨ। ਇਸ ਮੌਕੇ ਮਿਸ਼ਨ ਹਰਿਆਵਲ ਲਹਿਰ ਤਹਿਤ ਆਈਆਂ ਬੀਬੀਆਂ ਨੂੰ ਬੂਟੇ ਵੀ ਵੰਡੇ ਗਏ। ਇਸ ਮੌਕੇ ਸੁਆਦਲੇ ਪਕਵਾਨਾ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਇਸ ਮੌਕੇ ਕਮਲੇਸ਼ ਰਾਣੀ ਖਨੇਜਾ, ਪਰਮਜੀਤ ਕੌਰ ਢਿੱਲੋਂ, ਹਰਜਿੰਦਰ ਕੌਰ, ਕਮਲ ਭੁੱਲਰ, ਬਲਜਿੰਦਰ ਕੌਰ, ਪਵਨਪ੍ਰੀਤ ਕੌਰ, ਨਿੰਦਰ ਚੌਧਰੀ, ਹਰਪ੍ਰੀਤ ਕੌਰ ਨੌਗਾਵਾਂ, ਮਨੀਸ਼ਾ ਸ਼ਰਮਾ, ਪਰਮਜੀਤ ਕੌਰ ਫਰੀਦਪੁਰ, ਰੀਨਾ ਜਿੰਦਲ ਤੇ ਰੁਪਿੰਦਰ ਕੌਰ ਧੰਜੂ ਆਦਿ ਹਾਜ਼ਰ ਸਨ।
Advertisement
Advertisement