ਰੇਲਗੱਡੀ ’ਚ ਚੜ੍ਹਦੀ ਔਰਤ ਦੀ ਲੱਤ ਕੱਟੀ
ਪੱਤਰ ਪ੍ਰੇਰਕ ਪਟਿਆਲਾ, 22 ਜੂਨ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਅੰਜਲੀ ਜਦੋਂ ਪਟਿਆਲਾ ਰੇਲਵੇ ਸਟੇਸ਼ਨ ’ਤੇ ਰੇਲਗੱਡੀ ’ਚ ਚੜ੍ਹਨ ਲੱਗੀ ਤਾਂ ਪੈਰ ਫਿਸਲਣ ਕਾਰਨ ਰੇਲਗੱਡੀ ਤੇ ਪਟੜੀ ਵਿੱਚ ਫਸ ਗਈ, ਜਿਸ ਕਰਕੇ...
Advertisement
ਪੱਤਰ ਪ੍ਰੇਰਕ
ਪਟਿਆਲਾ, 22 ਜੂਨ
Advertisement
ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਅੰਜਲੀ ਜਦੋਂ ਪਟਿਆਲਾ ਰੇਲਵੇ ਸਟੇਸ਼ਨ ’ਤੇ ਰੇਲਗੱਡੀ ’ਚ ਚੜ੍ਹਨ ਲੱਗੀ ਤਾਂ ਪੈਰ ਫਿਸਲਣ ਕਾਰਨ ਰੇਲਗੱਡੀ ਤੇ ਪਟੜੀ ਵਿੱਚ ਫਸ ਗਈ, ਜਿਸ ਕਰਕੇ ਉਸ ਦੀ ਲੱਤ ਕੱਟੀ ਗਈ। ਰੇਲਵੇ ਪੁਲੀਸ (ਜੀਆਰਪੀ) ਦੇ ਏਐੱਸਆਈ ਰਵੀ ਦੱਤ ਨੇ ਦੱਸਿਆ ਕਿ ਦਾਦਰ ਐਕਸਪ੍ਰੈੱਸ ਪਟਿਆਲਾ ਸਟੇਸ਼ਨ ’ਤੇ ਰੁਕੀ ਸੀ। ਅੰਜਲੀ ਕੁਝ ਖਾਣ-ਪੀਣ ਦਾ ਸਾਮਾਨ ਲੈਣ ਲਈ ਹੇਠਾਂ ਉਤਰੀ ਸੀ। ਜਿਵੇਂ ਹੀ ਰੇਲਗੱਡੀ ਚੱਲਣ ਲੱਗੀ, ਉਸ ਨੇ ਚੜ੍ਹਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰਿਆ। ਯਾਤਰੀਆਂ ਨੇ ਤੁਰੰਤ ਚੇਨ ਖਿੱਚ ਕੇ ਰੇਲਗੱਡੀ ਰੋਕੀ। ਜ਼ਖ਼ਮੀ ਔਰਤ ਨੂੰ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ। ਔਰਤ ਦੀ ਪਛਾਣ ਮੱਧ ਪ੍ਰਦੇਸ਼ ਦੇ ਦਤੀਆ ਦੀ ਰਹਿਣ ਵਾਲੀ 28 ਸਾਲਾ ਅੰਜਲੀ ਵਜੋਂ ਹੋਈ ਹੈ।
Advertisement