ਹਾਦਸੇ ’ਚ ਔਰਤ ਦੀ ਮੌਤ, ਪੁੱਤਰ ਤੇ ਭਰਾ ਜ਼ਖ਼ਮੀ
ਪਿੰਡ ਫਤਿਹਪੁਰ ਨੇੜੇ ਅਚਾਨਕ ਸੜਕ ’ਤੇ ਪਏ ਇੱਕ ਟੋਏ ਵਿੱਚ ਸਕੂਟਰੀ ਦਾ ਟਾਇਰ ਡਿੱਗਣ ਕਾਰਨ ਵਾਪਰੇ ਹਾਦਸੇ ’ਚ ਇੱਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਭਰਾ ਅਤੇ 8 ਸਾਲਾ ਪੁੱਤਰ ਜ਼ਖਮੀ ਹੋ ਗਏ। ਮਾਮਲੇ ਦੇ ਜਾਂਚ ਅਧਿਕਾਰੀ,...
Advertisement
ਪਿੰਡ ਫਤਿਹਪੁਰ ਨੇੜੇ ਅਚਾਨਕ ਸੜਕ ’ਤੇ ਪਏ ਇੱਕ ਟੋਏ ਵਿੱਚ ਸਕੂਟਰੀ ਦਾ ਟਾਇਰ ਡਿੱਗਣ ਕਾਰਨ ਵਾਪਰੇ ਹਾਦਸੇ ’ਚ ਇੱਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਭਰਾ ਅਤੇ 8 ਸਾਲਾ ਪੁੱਤਰ ਜ਼ਖਮੀ ਹੋ ਗਏ। ਮਾਮਲੇ ਦੇ ਜਾਂਚ ਅਧਿਕਾਰੀ, ਸਿਟੀ ਪੁਲੀਸ ਦੇ ਏ.ਐਸ.ਆਈ. ਪੂਰਨ ਸਿੰਘ ਨੇ ਦੱਸਿਆ ਕਿ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਕੰਮ ਕਰਨ ਵਾਲੀ ਮ੍ਰਿਤਕ ਔਰਤ ਰੀਤੂ (35) ਦੇ ਪਤੀ ਡੇਨੀਅਲ ਵਾਸੀ ਮਾਜਰੀ ਸਮਾਣਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਬਰਸੀ ਮੌਕੇ ਆਪਣੀ ਪਤਨੀ ਰੀਤੂ, ਪੁੱਤਰ ਅਜ਼ੀਜ਼ ਅਤੇ ਸਾਲੇ ਸਟੀਫਨ ਨਾਲ ਰਾਤ ਨੂੰ ਮੁਹਾਲੀ ਤੋਂ ਸਮਾਣਾ ਆ ਰਹੇ ਸਨ। ਪਿੰਡ ਫਤਿਹਪੁਰ ਨੇੜੇ ਸੜਕ ’ਤੇ ਪਏ ਖੱਡੇ ਵਿੱਚ ਸਕੂਟਰੀ ਸਮੇਤ ਸੜਕ ’ਤੇ ਡਿੱਗ ਪਏ। ਇਸ ਹਾਦਸੇ ਵਿੱਚ ਉਸ ਦੀ ਪਤਨੀ, ਪੁੱਤਰ ਅਤੇ ਸਾਲਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
Advertisement