ਵਿੰਗ ਕਮਾਂਡਰ ਅਮਨਦੀਪ ਨੇ ਰਾਜਪੁਰਾ ਦਾ ਮਾਣ ਵਧਾਇਆ: ਨੀਨਾ ਮਿੱਤਲ
ਦੇਸ਼ ਦੇ ਰਾਸ਼ਟਰਪਤੀ ਵੱਲੋਂ ਰਾਜਪੁਰਾ ਦੇ ਵਸਨੀਕ ਅਤੇ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਨੂੰ ਅਪਰੇਸ਼ਨ ਸਿੰਧੂਰ ਦੌਰਾਨ ਦਿਖਾਈ ਗਈ ਸੂਰਬੀਰਤਾ ਲਈ ਵਾਯੂ ਸੈਨਾ ਬਹਾਦੁਰੀ ਮੈਡਲ ਨਾਲ ਸਨਮਾਨਿਤ ਕਰਨ ’ਤੇ ਰਾਜਪੁਰਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ।...
Advertisement
ਦੇਸ਼ ਦੇ ਰਾਸ਼ਟਰਪਤੀ ਵੱਲੋਂ ਰਾਜਪੁਰਾ ਦੇ ਵਸਨੀਕ ਅਤੇ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਨੂੰ ਅਪਰੇਸ਼ਨ ਸਿੰਧੂਰ ਦੌਰਾਨ ਦਿਖਾਈ ਗਈ ਸੂਰਬੀਰਤਾ ਲਈ ਵਾਯੂ ਸੈਨਾ ਬਹਾਦੁਰੀ ਮੈਡਲ ਨਾਲ ਸਨਮਾਨਿਤ ਕਰਨ ’ਤੇ ਰਾਜਪੁਰਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਜਾਣਕਾਰੀ ਮਿਲਣ ’ਤੇ ਵਿਧਾਇਕਾ ਨੀਨਾ ਮਿੱਤਲ ਸਾਥੀਆਂ ਸਮੇਤ ਵਿੰਗ ਕਮਾਂਡਰ ਦਿਹੋਤ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਨੀਨਾ ਮਿੱਤਲ ਨੇ ਕਿਹਾ ਕਿ ਵਿੰਗ ਕਮਾਂਡਰ ਅਮਨਦੀਪ ਸਿੰਘ ਨੂੰ ਮਿਲਣ ਵਾਲਾ ਵਾਯੂ ਸੈਨਾ ਗੈਲੰਟਰੀ ਐਵਾਰਡ ਸਿਰਫ਼ ਦਿਹੋਤ ਪਰਿਵਾਰ ਹੀ ਨਹੀਂ, ਸਗੋਂ ਪੂਰੇ ਰਾਜਪੁਰਾ ਲਈ ਮਾਣ ਦੀ ਗੱਲ ਹੈ। ਵਿਧਾਇਕਾ ਨੇ ਦੱਸਿਆ ਕਿ ਵਿੰਗ ਕਮਾਂਡਰ ਦੇ ਪੜਦਾਦਾ ਫ਼ਕੀਰ ਸਿੰਘ ਦਿਹੋਤ, ਦਾਦਾ ਮਹਿੰਦਰ ਸਿੰਘ ਦਿਹੋਤ ਅਤੇ ਪਿਤਾ ਗਰੁੱਪ ਕੈਪਟਨ ਕਮਲਜੀਤ ਸਿੰਘ ਦਿਹੋਤ ਪਹਿਲਾਂ ਹੀ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਚੁੱਕੇ ਹਨ। ਇਸ ਮੌਕੇ ਸੀਨੀਅਰ ‘ਆਪ’ ਆਗੂ ਅਜੇ ਮਿੱਤਲ, ਐਡਵੋਕੇਟ ਲਵੀਸ਼ ਮਿੱਤਲ, ਰਿਤੇਸ਼ ਬਾਂਸਲ, ਅਮਰਿੰਦਰ ਮੀਰੀ, ਅਮਨ ਸੈਣੀ ਅਤੇ ਹੋਰ ਪਾਰਟੀ ਅਹੁਦੇਦਾਰ ਤੇ ਹੋਰ ਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
Advertisement
Advertisement