ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਦੋਂ ਨੌਜਵਾਨਾਂ ਨੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਇਆ

ਸਡ਼ਕ ’ਤੇ ਤੇਲ ਡੁੱਲ੍ਹਣ ਮਗਰੋਂ ਨੌਜਵਾਨਾਂ ਨੇ ਮੋਰਚਾ ਸਾਂਭਿਆ
Advertisement

ਅੱਜ ਦੇਰ ਸ਼ਾਮ ਸਟੇਟ ਹਾਈਵੇਅ 12 ਏ ਦਾ ਹਿੱਸਾ ਨਾਭਾ ਦੀ ਸਰਕੁਲਰ ਰੋਡ ਉੱਪਰ ਕਿਸੇ ਸਾਧਨ ਵਿੱਚੋਂ ਮੋਬਿਲ ਆਇਲ ਲੀਕ ਹੋ ਗਿਆ, ਜਿਸ ਕਾਰਨ ਹਿੰਦੁਸਤਾਨ ਯੂਨੀਲਿਵਰ ਦੇ ਨਜ਼ਦੀਕ ਅੱਧਾ ਕਿਲੋਮੀਟਰ ਤੋਂ ਵੱਧ ਸੜਕ ਉੱਪਰ ਤਿਲਕਣ ਹੋ ਗਈ ਤੇ ਕਈ ਦੁਪਹੀਆ ਵਾਹਨ ਤਿਲਕ ਕੇ ਡਿੱਗ ਗਏ।

ਪ੍ਰਸ਼ਾਸਨ ਦੇ ਪਹੁੰਚਣ ਤੱਕ ਕਾਫੀ ਦੇਰ ਨੌਜਵਾਨਾਂ ਨੇ ਆਪਣੀ ਪਰਵਾਹ ਕੀਤੇ ਬਿਨਾਂ ਮੋਰਚਾ ਸਾਂਭਿਆ ਤੇ ਉਥੇ ਹਨੇਰੇ ਵਿੱਚ ਤੇਲ ਦੇ ਅੱਗੇ ਖੜ੍ਹੇ ਹੋ ਕੇ ਦੁਪਹੀਆ ਵਾਹਨਾਂ ਨੂੰ ਹੌਲੀ ਹੋਣ ਲਈ ਅਵਾਜ਼ਾਂ ਮਾਰਦੇ ਰਹੇ। ਹਨੇਰੇ ਵਿੱਚ ਆਪਣੀ ਸੁਰੱਖਿਆ ਲਈ ਉਨ੍ਹਾਂ ਕੋਲ ਸਿਰਫ ਮੋਬਾਈਲ ਦੀ ਟਾਰਚ ਸੀ ਜਿਸ ਨਾਲ ਉਹ ਤੇਜ਼ ਰਫ਼ਤਾਰੀ ਵਾਹਨਾਂ ਨੂੰ ਇਹ ਦੱਸ ਰਹੇ ਸਨ ਕਿ ਅਸੀਂ ਸੜਕ ਉੱਪਰ ਖੜ੍ਹੇ ਹਾਂ। ਘੰਟੇ ਬਾਅਦ ਪੁਲੀਸ ਦੇ ਪਹੁੰਚਣ ਮਗਰੋਂ ਹੀ ਉਹ ਸੜਕ ਨੂੰ

Advertisement

ਛੱਡ ਕੇ ਗਏ।

ਇਸ ਮੌਕੇ ਕੌਂਸਲਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 112 ਨੰਬਰ ’ਤੇ ਫੋਨ ‘ਤੇ ਜਵਾਬ ਮਿਲਿਆ ਕਿ ਅਸੀਂ ਤੇਲ ਡੁੱਲਣ ’ਤੇ ਕੀ ਕਰ ਸਕਦੇ ਹਾਂ। ਨਾਭਾ ਟ੍ਰੈਫਿਕ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਸਾਰਾ ਸਟਾਫ ਸ਼ੰਭੂ ਤਾਇਨਾਤ ਸੀ ਜਿਸ ਕਾਰਨ ਹੁਣੇ ਉਥੇ ਕੋਈ ਨਹੀਂ ਪਹੁੰਚ ਸਕਦਾ, ਜਦੋਂ ਕੁਝ ਵਾਹਨ ਤਿਲਕੇ ਤਾਂ ਇਕੱਠੇ ਹੋਏ ਲੋਕਾਂ ਵਿੱਚੋਂ ਕੁਝ ਰਾਹਗੀਰ ਤੇ ਕੁਝ ਆਸ ਪਾਸ ਤੋਂ ਨੌਜਵਾਨ ਉਥੇ ਡਟ ਗਏ। ਸੁਨੀਲ, ਰਵੀ, ਹਰਪ੍ਰੀਤ ਤੇ ਹੋਰਾਂ ਨੇ ਸਲਾਹ ਕੀਤੀ ਕਿ ਸੜਕ ਦੀ ਬਰਮ ਤੋਂ ਰੇਤਾ ਚੁੱਕ ਕੇ ਤੇਲ ਉੱਪਰ ਪਾਇਆ ਜਾਵੇ ਤਾਂ ਤਿਲਕਣ ਘਟ ਜਾਵੇਗੀ। ਕੌਂਸਲਰ ਹਰਪ੍ਰੀਤ ਸਿੰਘ ਨੇ ਨੇੜੇ ਹੀ ਆਪਣੀ ਫੈਕਟਰੀ ’ਚੋਂ ਸੰਦ ਮੰਗਵਾਏ ਤੇ ਕਹੀ ਨਾਲ ਨੌਜਵਾਨਾਂ ਨੇ ਅੱਧਾ ਕਿਲੋਮੀਟਰ ਤੋਂ ਵੱਧ ਦੇ ਰਸਤੇ ਵਿੱਚ ਡੁੱਲੇ ਤੇਲ ਉੱਪਰ ਰੇਤਾ ਪਾਇਆ। ਮੌਕੇ ‘ਤੇ ਪੁਲੀਸ ਦੇ ਪਹੁੰਚਣ ਮਗਰੋਂ ਹੀ ਇਹ ਨੌਜਵਾਨ ਉਥੋਂ ਗਏ।

Advertisement
Show comments