ਘੱਗਰ ਤੇ ਟਾਂਗਰੀ ਨਦੀ ਵਿੱਚ ਪਾਣੀ ਵਧਿਆ
ਪਹਾੜਾਂ ਵਿੱਚ ਮੀਂਹ ਪੈਣ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਘੱਗਰ ਵਿੱਚ ਪਾਣੀ ਵਧਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਕੀਤਾ ਹੈ। ਪ੍ਰਸ਼ਾਸਨ ਅਨੁਸਾਰ ਪਟਿਆਲਾ-ਪਿਹੋਵਾ ਰੋਡ ’ਤੇ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਕਾਫ਼ੀ...
Advertisement
ਪਹਾੜਾਂ ਵਿੱਚ ਮੀਂਹ ਪੈਣ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਘੱਗਰ ਵਿੱਚ ਪਾਣੀ ਵਧਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਕੀਤਾ ਹੈ। ਪ੍ਰਸ਼ਾਸਨ ਅਨੁਸਾਰ ਪਟਿਆਲਾ-ਪਿਹੋਵਾ ਰੋਡ ’ਤੇ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। 12 ਫੁੱਟ ਗੇਜ ਵਿਚ 9.9 ਫੁੱਟ ’ਤੇ ਪਾਣੀ ਚੱਲ ਰਿਹਾ ਹੈ। ਇਸੇ ਤਰ੍ਹਾਂ ਇਸੇ ਸੜਕ ’ਤੇ ਘੱਗਰ ਵਿੱਚ 22 ਫੁੱਟ ਗੇਜ ਵਿੱਚ 17.7 ਫੁੱਟ ’ਤੇ ਪਾਣੀ ਚੱਲ ਰਿਹਾ ਹੈ। ਪ੍ਰਸ਼ਾਸਨ ਅਨੁਸਾਰ ਪਿੰਡ ਬੁੱਧਮੋਰ ਕੋਲ ਘੱਗਰ ਤੇ ਟਾਂਗਰੀ ਦਾ ਸੰਗਮ ਹੈ। ਇਸ ਕਰਕੇ ਭਸਮੜਾ ਤੋਂ ਅੱਗੇ ਜਲਾਖੇੜੀ, ਕਸੌਲੀ, ਮੈਗੜਾ, ਨੂੰ ਹੁੰਦੇ ਹੋਏ ਧਰਮੇੜੀ ਤੋਂ ਅੱਗੇ ਹਰਿਆਣਾ ਵਿਚ ਤੇ ਅੱਗੇ ਖਨੌਰੀ ਇਲਾਕੇ ਤੱਕ ਇਹ ਪਾਣੀ ਕਾਫ਼ੀ ਨੁਕਸਾਨ ਵੀ ਕਰ ਸਕਦਾ ਹੈ ਪਰ ਇਸ ਵੇਲੇ ਖਨੌਰੀ ਕੋਲ 25 ਦੱਰੇ ਵਿਚ 448.1 ਗੇਜ ਵਿਚ ਪਾਣੀ ਕਾਫ਼ੀ ਵੱਧ 741.0 ’ਤੇ ਚੱਲ ਰਿਹਾ ਹੈ। ਇਹ ਪਾਣੀ ਅਗਲੇ ਦਿਨਾਂ ਵਿਚ ਕਾਫ਼ੀ ਵਧਣ ਦੀ ਸੰਭਾਵਨਾ ਹੈ।
Advertisement
Advertisement