ਜੇਈ ਗੁਰਦੀਪ ਸੈਦਖੇੜੀ ਨੂੰ ਸੇਵਾਮੁਕਤੀ ’ਤੇ ਨਿੱਘੀ ਵਿਦਾਇਗੀ
ਪੰਜਾਬ ਰਾਜ ਬਿਜਲੀ ਨਿਗਮ ਦੀ ਸਿਟੀ ਸਬ-ਡਿਵੀਜ਼ਨ ਰਾਜਪੁਰਾ ਵਿੱਚ ਬਤੌਰ ਜੇਈ ਤਾਇਨਾਤ ਗੁਰਦੀਪ ਸਿੰਘ ਸੈਦਖੇੜੀ ਨੂੰ ਉਨ੍ਹਾਂ ਦੀ 33 ਸਾਲ ਦੀ ਨੌਕਰੀ ਤੋਂ ਉਪਰੰਤ ਸੇਵਾਮੁਕਤ ਹੋਣ ’ਤੇ ਉਨ੍ਹਾਂ ਦੇ ਮੁਲਾਜ਼ਮ ਸਾਥੀਆਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦੀ ਦਿੱਤੀ ਗਈ। ਇਸ ਮੌਕੇ...
Advertisement
ਪੰਜਾਬ ਰਾਜ ਬਿਜਲੀ ਨਿਗਮ ਦੀ ਸਿਟੀ ਸਬ-ਡਿਵੀਜ਼ਨ ਰਾਜਪੁਰਾ ਵਿੱਚ ਬਤੌਰ ਜੇਈ ਤਾਇਨਾਤ ਗੁਰਦੀਪ ਸਿੰਘ ਸੈਦਖੇੜੀ ਨੂੰ ਉਨ੍ਹਾਂ ਦੀ 33 ਸਾਲ ਦੀ ਨੌਕਰੀ ਤੋਂ ਉਪਰੰਤ ਸੇਵਾਮੁਕਤ ਹੋਣ ’ਤੇ ਉਨ੍ਹਾਂ ਦੇ ਮੁਲਾਜ਼ਮ ਸਾਥੀਆਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦੀ ਦਿੱਤੀ ਗਈ। ਇਸ ਮੌਕੇ ਟੈਕਨੀਕਲ ਸਰਵਿਸ ਯੂਨੀਅਨ ਦੇ ਦਫ਼ਤਰ ਵਿੱਚ ਵਿਦਾਇਗੀ ਸਮਾਰੋਹ ਕੀਤਾ ਗਿਆ ਜਿਸ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਦੇ ਮੰਡਲ ਪ੍ਰਧਾਨ ਸੁਖਦੇਵ ਸਿੰਘ ਰਾਠੌਰ, ਸਕੱਤਰ ਅਰਵਿੰਦਰ ਸਿੰਘ, ਮੀਤ ਪ੍ਰਧਾਨ ਦਵਿੰਦਰ ਬਾਵਾ, ਗੁਰਵਿੰਦਰ ਪਾਲ ਸਿੰਘ, ਨਰੇਸ਼ ਸਿੰਘ, ਧਰਮਪਾਲ ਸ਼ਰਮਾ, ਮੁਖ਼ਤਿਆਰ ਸਿੰਘ, ਰਿਟਾਇਰੀ ਯੂਨੀਅਨ ਦੇ ਸੁਨੀਲ ਕੁਮਾਰ, ਕਰਨੈਲ ਸਿੰਘ, ਗੁਰਬਚਨ ਸਿੰਘ, ਪੀਐਸਈਬੀ ਐਂਪਲਾਈਜ਼ ਫੈਡਰੇਸ਼ਨ ਦੇ ਏਟਕ ਦੇ ਮੰਡਲ ਪ੍ਰਧਾਨ ਨਾਜ਼ਰ ਸਿੰਘ, ਸਕੱਤਰ ਬਲਬੀਰ ਸਿੰਘ, ਰਿਟਾਇਰੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ, ਚਰਨ ਸਿੰਘ ਜੰਡੋਲੀ, ਲਖਬੀਰ ਸਿੰਘ ਸਮੇਤ ਹੋਰ ਯੂਨੀਅਨ ਆਗੂਆਂ ਵੱਲੋਂ ਹਾਰ ਪਾਏ ਗਏ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰੀ ਸਿੰਘ ਟੌਹੜਾ, ਕੁਲਬੀਰ ਸਿੰਘ ਸੈਦਖੇੜੀ, ਐਕਸੀਅਨ ਧਰਮਵੀਰ ਕਮਲ, ਸਾਹਿਲ ਮਿੱਤਲ ਤੇ ਪਰਵਿੰਦਰ ਸਹਿਗਲ ਨੇ ਕਿਹਾ ਕਿ ਜੇਈ ਗੁਰਦੀਪ ਸਿੰਘ ਸੈਦਖੇੜੀ ਨੇ ਆਪਣੀ 33 ਸਾਲਾ ਨੌਕਰੀ ਦੌਰਾਨ ਕਦੇ ਵੀ ਕਿਸੇ ਅਧਿਕਾਰੀ ਜਾਂ ਖਪਤਕਾਰ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਵਿਦਾਇਗੀ ਪਾਰਟੀ ਵਿੱਚ ਐਕਸੀਅਨ ਗੁਰਵਿੰਦਰ ਸਿੰਘ ਵੀ ਮੌਜੂਦ ਸਨ।
Advertisement
Advertisement