ਯੁੱਧ ਨਸ਼ਿਆਂ ਵਿਰੁੱਧ: ਅੰਤਰ ਸਕੂਲ ਸਹਿ-ਅਕਾਦਮਿਕ ਮੁਕਾਬ
ਕਵਿਤਾ ਉਚਾਰਨ ਦੇ ਮਿਡਲ ਵਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੌਰ ਸਕੰਸਸਸ ਰਾਜਪੁਰਾ ਟਾਊਨ, ਦੂਜਾ ਸਥਾਨ ਕੁਲਵਿੰਦਰ ਕੌਰ ਸਹਸ ਬਠੌਣੀਆਂ ਅਤੇ ਤੀਜਾ ਸਥਾਨ ਗੁਰਨੀਤ ਕੌਰ ਸਹਸ ਘੱਗਰ ਸਰਾਏ ਨੇ ਪ੍ਰਾਪਤ ਕੀਤਾ। ਕਵਿਤਾ ਉਚਾਰਨ ਦੇ ਹਾਈ ਵਿੰਗ ਵਿੱਚ ਪਹਿਲਾ ਸਥਾਨ ਸਿਮਰਨ ਕੌਰ ਸਕੰਸਸਸ ਰਾਜਪੁਰਾ ਟਾਊਨ, ਦੂਜਾ ਸਥਾਨ ਸੰਦੀਪ ਕੌਰ ਸਹਸ ਘੱਗਰ ਸਰਾਏ ਅਤੇ ਤੀਜਾ ਸਥਾਨ ਹਰਸ਼ਦੀਪ ਕੌਰ ਸਹਸ ਬਠੌਣੀਆਂ ਨੇ ਪ੍ਰਾਪਤ ਕੀਤਾ।
ਗਰੁੱਪ ਡਿਸਕਸ਼ਨ ਮੁਕਾਬਲੇ ਵਿੱਚ ਪਹਿਲਾ ਸਥਾਨ ਸਹਸ ਢਕਾਨਸੂ ਕਲਾਂ, ਦੂਜਾ ਸਥਾਨ ਸਹਸ ਬਠੌਣੀਆਂ ਅਤੇ ਤੀਜਾ ਸਥਾਨ ਸਹਸ ਥੂਹਾ ਨੇ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਸਕੰਸਸਸ ਮਾਣਕਪੁਰ, ਦੂਜਾ ਸਥਾਨ ਸਹਸ ਗੁਰਦਿੱਤ ਪੁਰਾ ਨੱਤਿਆਂ ਅਤੇ ਤੀਜਾ ਸਥਾਨ ਸਹਸ ਘੱਗਰ ਸਰਾਏ ਨੇ ਪ੍ਰਾਪਤ ਕੀਤਾ। ਡਰਾਇੰਗ ਅਤੇ ਸਲੋਗਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਿਆਂਸ਼ੂ ਸਕੰਸਸਸ ਰਾਜਪੁਰਾ ਟਾਊਨ, ਦੂਜਾ ਸਥਾਨ ਸਹਸ ਗੁਰਦਿੱਤ ਪੁਰਾ ਨੱਤਿਆਂ ਅਤੇ ਤੀਜਾ ਸਥਾਨ ਸੁਮਨਪ੍ਰੀਤ ਕੌਰ ਪੀ ਐੱਮ ਸ੍ਰੀ ਸਹਸ ਖੇੜਾ ਗੱਜੂ ਨੇ ਪ੍ਰਾਪਤ ਕੀਤਾ। ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਿਮਾਨੀ ਸ਼ਰਮਾ ਸਹਸ ਬਠੌਣੀਆਂ, ਦੂਜਾ ਸਥਾਨ ਖੁਸ਼ਪ੍ਰੀਤ ਕੌਰ ਪੀਐੱਮ ਸ੍ਰੀ ਸਹਸ ਢਕਾਨਸੂ ਕਲਾਂ ਅਤੇ ਤੀਜਾ ਸਥਾਨ ਮਹਿਕ ਕੌਰ ਪੀਐੱਮ ਸ੍ਰੀ ਸਸਸਸ ਮਾਣਕਪੁਰ ਮੁੰਡੇ ਨੇ ਪ੍ਰਾਪਤ ਕੀਤਾ।
ਇਸ ਮੌਕੇ ਹੈੱਡ ਮਾਸਟਰ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਬੀਐੱਨਓ ਰਾਜਪੁਰਾ-2 ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਆ। ਇਸ ਮੌਕੇ ਪ੍ਰਿੰਸੀਪਲ ਜੁਗਰਾਜਬੀਰ ਕੌਰ, ਵੀਨਾ ਅਰੋੜਾ, ਸੰਗੀਤਾ ਵਰਮਾ, ਵਰਿੰਦਰਜੀਤ ਕੌਰ ਲੈਕਚਰਾਰ, ਰਾਜਿੰਦਰ ਸਿੰਘ ਚਾਨੀ, ਰਾਜਦੀਪ ਕੌਰ, ਰਣਜੋਧ ਸਿੰਘ, ਗੁਰਜਿੰਦਰ ਕੌਰ, ਸੀਮਾ ਸੇਠੀ, ਮੈਡਮ ਵਿਧੀ ਹਾਜ਼ਰ ਸਨ।