ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਹਾਨ ਮਲਹੋਤਰਾ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ

ਪਟਿਆਲਾ ਦਾ ਨਾਂ ਅੰਤਰਰਾਸ਼ਟਰੀ ਕ੍ਰਿਕਟ ਜਗਤ ਵਿੱਚ ਮੁਡ਼ ਚਮਕਿਆ
ਆਪਣੇ ਕੋਚ ਕਮਲ ਸੰਧੂ ਨਾਲ ਵਿਹਾਨ ਮਲਹੋਤਰਾ। -ਫੋਟੋ: ਅਕੀਦਾ
Advertisement

ਪਟਿਆਲੇ ਦੇ ਖਿਡਾਰੀਆਂ ਨੇ ਖੇਡਾਂ ਵਿਚ ਮੱਲਾਂ ਮਾਰਨ ਦਾ ਇਕ ਹੋਰ ਰਿਕਾਰਡ ਬਣ ਗਿਆ ਹੈ, ਕ੍ਰਿਕਟ ਹੱਬ ਪਟਿਆਲਾ ਦਾ ਹੋਣਹਾਰ ਖਿਡਾਰੀ ਵਿਹਾਨ ਮਲਹੋਤਰਾ ਦੀ ਭਾਰਤੀ ਕ੍ਰਿਕਟ ਟੀਮ ਵਿਚ ਚੋਣ ਹੋਈ ਹੈ। ਵਿਹਾਨ ਮਲਹੋਤਰਾ ਜਿਹੜਾ ਕਿ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਵਿੱਚ ਇੰਗਲੈਂਡ ਦੌਰੇ ’ਤੇ ਗਿਆ ਸੀ, ਨੇ ਇੰਗਲੈਂਡ ਵਿਰੁੱਧ ਖੇਡਦਿਆਂ ਹੋਇਆਂ, ਇੱਕ ਮੈਚ ਵਿੱਚ 120 ਦੌੜਾਂ ਅਤੇ ਦੂਸਰੇ ਮੈਚ ਵਿੱਚ 129 ਦੌੜਾਂ ਦਾ ਵਿਸ਼ੇਸ਼ ਯੋਗਦਾਨ ਪਾਇਆ। ਉਸ ਦੀ ਇਸ ਪ੍ਰਾਪਤੀ ਨੂੰ ਦੇਖਦਿਆਂ ਹੋਇਆ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਹੁਣ ਆਸਟ੍ਰੇਲੀਆ ਵਿਖੇ ਜਾਣ ਵਾਲੀ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਵਿੱਚ ਉਸ ਦੀ ਚੋਣ ਕੀਤੀ ਹੈ।

ਉਸ ਦੇ ਕੋਚ ਕ੍ਰਿਕਟ ਹੱਬ ਦੇ ਕਮਲ ਸੰਧੂ ਨੇ ਦੱਸਿਆ ਕਿ ਵਿਹਾਨ ਮਲਹੋਤਰਾ ਭਾਵੇਂ ਅੰਡਰ 19 ਦਾ ਖਿਡਾਰੀ ਹੈ ਪਰ ਉਸ ਨੇ ਪਟਿਆਲਾ ਵੱਲੋਂ ਖੇਡਦਿਆਂ ਸੀਨੀਅਰ ਕਟੋਚ ਸ਼ੀਲਡ ਮੈਚਾਂ ਵਿੱਚ ਵੀ ਸੈਂਕੜੇ ਲਾਏ ਹਨ। ਉਨ੍ਹਾਂ ਨੇ ਮਲਹੋਤਰਾ ਦੀ ਮਿਹਨਤ ਬਾਰੇ ਦੱਸਦਿਆਂ ਕਿਹਾ ਕਿ ਭਾਵੇਂ ਕੋਈ ਵੀ ਮੌਸਮ ਹੋਵੇ, ਉਹ ਪ੍ਰੈਕਟਿਸ ਕਦੇ ਨਹੀਂ ਛੱਡਦਾ। ਸਵੇਰੇ ਸ਼ਾਮ ਬਾਕੀ ਖਿਡਾਰੀਆ ਨਾਲ ਪ੍ਰੈਕਟਿਸ ਕਰਨ ਤੋਂ ਇਲਾਵਾ, ਉਹ ਕਈ ਕਈ ਘੰਟੇ ਇਨਡੋਰ ਵਿੱਚ ਪਸੀਨਾ ਵਹਾਉਂਦਾ ਹੈ। ਇਸ ਮੌਕੇ ਕੋਚ ਕਮਲ ਸੰਧੂ ਨੇ ਖ਼ਾਸ ਤੌਰ ’ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਤੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸੂਬੇ ਵਿੱਚ ਕ੍ਰਿਕਟ ਨੂੰ ਉੱਪਰ ਚੁੱਕਣ ਲਈ ਬਹੁਤ ਵਧੀਆ ਮਾਹੌਲ ਸਿਰਜਿਆ ਹੈ ,ਜਿਸ ਦੀ ਬਦੌਲਤ ਇੰਨੇ ਵੱਡੇ ਪੱਧਰ ਤੇ ਪੰਜਾਬ ਦੇ ਖਿਡਾਰੀ ਭਾਰਤ ਦੀ ਟੀਮ ਦਾ ਹਿੱਸਾ ਹਨ।

Advertisement

Advertisement