ਚਾਚੇ ਨੇ ਭਤੀਜੇ ਦਾ ਬੇਰਹਿਮੀ ਨਾਲ ਕੀਤਾ ਕਤਲ: ਚਾਕੂ ਨਾਲ ਉਤਾਰਿਆ ਮੌਤ ਦੇ ਘਾਟ
ਇੱਥੇ ਇੱਕ 13 ਸਾਲ ਬੱਚੇ ਦਾ ਉਸਦੇ ਹੀ ਚਾਚੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਸੂਚਨਾ ਮਿਲਣ ’ਤੇ ਵਾਰਦਾਤ ਵਾਲੀ ਥਾਂ ਉੱਤੇ ਪੁੱਜੀ ਪੁਲਿਸ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਅਮਰਿੰਦਰ ਸਿੰਘ ਉਰਫ਼ ਸ਼ਰਨ ਵਜੋਂ ਹੋਈ ਹੈ ਜੋ ਕਿ ਤ੍ਰਿਪੜੀ ਦਾ ਰਹਿਣ ਵਾਲਾ ਸੀ।
ਪੁਲੀਸ ਨੇ ਕਿਹਾ ਕਿ ਬੱਚੇ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਬੱਚੇ ਦੇ ਚਾਚੇ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪਰ ਅਜੇ ਤੱਕ ਇਸ ਕਤਲ ਦੇ ਪਿੱਛੇ ਉਸਦਾ ਮਕਸਦ ਸਾਫ਼ ਨਹੀਂ ਹੋਇਆ। ਪੁਲੀਸ ਮੁਤਾਬਕ ਕਿ ਜਦੋਂ ਸਕੂਲ ਜਾਣ ਲਈ ਸ਼ਰਨ ਲਈ ਸਵੇਰੇ 7 ਵਜੇ ਦੇ ਕਰੀਬ ਤਿਆਰ ਹੋ ਰਿਹਾ ਸੀ ਤਾਂ ਉਸੇ ਵੇਲੇ ਉਸਦੇ ਚਾਚੇ ਜੋਨੀ ਨੇ ਉਸ ਉੱਤੇ ਚਾਕੂ ਨਾਲ ਵਾਰ ਕਰ ਦਿੱਤਾ।
ਸ਼ਰਨ ਦੀ ਮਾਤਾ ਘਰ ਤੋਂ ਬਾਹਰ ਸੈਰ ਕਰਨ ਲਈ ਗਈ ਸੀ ਅਤੇ ਉਸਦਾ ਪਿਤਾ ਵੀ ਘਰ ਵਿਚ ਮੌਜੂਦ ਨਹੀਂ ਸੀ। ਸ਼ਰਨ ਦੇ ਮਾਪਿਆਂ ਨੇ ਕਿਹਾ ਕਿ ਉਸਦੇ ਚਾਚਾ ਜੋਨੀ ਅਤੇ ਉਸ ਦੇ ਦੋ ਭਰਾਵਾਂ ਨੇ ਮਿਲ ਕੇ ਉਨ੍ਹਾਂ ਦੇ ਪੁੱਤਰ ਸ਼ਰਨ ਨੁੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੱਸ ਦੇਈਏ ਕਿ ਸ਼ਰਨ ਦੇ ਤਿੰਨ ਚਾਚੇ ਸਨ ਜੋਨੀ, ਮੋਨੂੰ ਅਤੇ ਹੈਪੀ ਤੇ ਤਿੰਨੋ ਅਣਵਿਆਹੇ ਹਨ। ਇਹ ਸਾਰੇ ਇੱਕੋ ਘਰ ਵਿੱਚ ਰਹਿੰਦੇ ਹਨ।
ਪੁਲੀਸ ਅਧਿਕਾਰੀ ਸੁਖਵਿੰਦਰ ਸਿੰਘ ਗਿੱਲ ਨੇ ਦਸਿਆ ਕਿ ਜੋਨੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਲਦ ਹੀ ਉਸ ਨੁੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਅੱਗੇ ਦੀ ਜਾਂਚ ਜਾਰੀ ਹੈ।