ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਵਾਰਸ ਟਰਾਲੀ: ਕਿਸਾਨ ਆਗੂਆਂ ਨੇ ਲਿਆ ਜਾਇਜ਼ਾ

ਮਾਮਲੇ ਦੀ ਜਾਂਚ ਜਾਰੀ: ਅੈੱਸਅੈੱਚਓ
Advertisement
ਪਿੰਡ ਕੱਲਰਮਾਜਰੀ ਦੇ ਗੁਰਦੁਆਰਾ ਸਾਹਿਬ ’ਚ ਇੱਕ ਲਾਵਾਰਿਸ ਟਰਾਲੀ ਮਿਲਣ ਦੀ ਖਬਰ ਮਿਲੀ ਹੈ। ਜਾਣਕਾਰੀ ਮਿਲਦਿਆਂ ਹੀ ਕਿਸਾਨ ਯੂਨੀਅਨ ਦੇ ਆਗੂ ਮੌਕੇ ’ਤੇ ਪਹੁੰਚੇ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਲੋਕ ਘਰਾਂ ’ਚੋ ਨਿਕਲੇ ਤਾਂ ਇਹ ਟਰਾਲੀ ਸੂਏ ਕੋਲ ਖੜ੍ਹੀ ਸੀ। ਸ਼ਾਮ ਤੱਕ ਜਦੋਂ ਕੋਈ ਇਸ ਨੂੰ ਲੈਣ ਨਾ ਆਇਆ ਤਾਂ ਲੋਕਾਂ ਨੇ ਇਸ ਨੂੰ ਗੁਰਦੁਆਰੇ ਵਿੱਚ ਖੜ੍ਹਾ ਕਰ ਦਿੱਤਾ ਤੇ ਰੋਜ਼ ਸਪੀਕਰ ’ਤੇ ਐਲਾਨ ਕਰਵਾਉਂਦੇ ਰਹੇ। ਜਦੋਂ ਕੋਈ ਟਰਾਲੀ ਲੈਣ ਨਾ ਆਇਆ ਤਾਂ ਉਨ੍ਹਾਂ ਕਿਸਾਨ ਯੂਨੀਅਨ ਆਗੂਆਂ ਦੇ ਧਿਆਨ ਵਿੱਚ ਲਿਆਂਦਾ। ਮੌਕੇ ’ਤੇ ਪਹੁੰਚੇ ਕਿਸਾਨ ਆਗੂਆਂ ਨੇ ਜ਼ੋਰ ਦਿੱਤਾ ਕਿ ਸ਼ੁੱਕਰਵਾਰ ਰਾਤ ਨੂੰ ਹੀ ਧਰਨਾ ਲਾ ਕੇ ਉਨ੍ਹਾਂ ਨਾਭਾ ਨਗਰ ਕੌਂਸਲ ਪ੍ਰਧਾਨ ਦੇ ਪਲਾਟ ਤੋਂ ਟਰਾਲੀਆਂ ਦਾ ਸਾਮਾਨ ਬਰਾਮਦ ਕਰਵਾਇਆ ਸੀ ਤੇ ਉਸ ਤੋਂ ਅਗਲੀ ਸਵੇਰ ਹੀ ਟਰਾਲੀ ਇੱਥੇ ਦੇਖੀ ਗਈ, ਇਸ ਦਾ ਮਤਲਬ ਟਰਾਲੀ ਉਸੇ ਰਾਤ ਇੱਥੇ ਖੜ੍ਹੀ ਕੀਤੀ ਗਈ ਹੈ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਹਰਵਿੰਦਰ ਸਿੰਘ ਨੇ ਕਿਹਾ ਕਿ ਟਰਾਲੀ ਤੋਂ ਤੰਬੂ ਲਾਉਣ ਵਾਲੇ ਐਂਗਲ ਪੁੱਟੇ ਹੋਏ ਦਿਖਾਈ ਦੇ ਰਹੇ ਹਨ ਜਿਸ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਟਰਾਲੀ ਮੋਰਚੇ ’ਚ ਗਈ ਸੀ। ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂ ਗਮਦੂਰ ਸਿੰਘ ਅਤੇ ਹੋਰਾਂ ਨੇ ਟਰਾਲੀ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਕਿਸਾਨਾਂ ਨੂੰ ਭੇਜੀਆਂ ਜਿਨ੍ਹਾਂ ਦੀਆਂ ਟਰਾਲੀਆਂ ਸ਼ੰਭੂ ਮੋਰਚੇ ਤੋਂ ਗੁੰਮ ਹੋਈਆਂ। ਖ਼ਬਰ ਲਿਖਣ ਤੱਕ ਜਥੇਬੰਦੀ ਦੇ ਆਗੂ ਪਹੁੰਚ ਰਹੇ ਸਨ ਤੇ ਅਗਲੀ ਕਾਰਵਾਈ ਸਲਾਹ-ਮਸ਼ਵਰੇ ਤੋਂ ਬਾਅਦ ਕੀਤੀ ਜਾਵੇਗੀ।

Advertisement

ਭਾਦਸੋਂ ਥਾਣੇ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪੁਲੀਸ ਪਾਰਟੀ ਭੇਜੀ ਗਈ ਹੈ ਤੇ ਮਾਮਲਾ ਤਫ਼ਤੀਸ਼ ਅਧੀਨ ਹੈ।

 

Advertisement
Show comments