ਨਸ਼ਾ ਕਰਨ ਦੇ ਦੋਸ਼ ਹੇਠ ਦੋ ਨੌਜਵਾਨ ਕਾਬੂ
ਇਥੇ ਸਿਟੀ ਪੁਲੀਸ ਨੇ ਨਸ਼ਾ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਅਜ਼ੀਮਗੜ੍ਹ (ਗੂਹਲਾ/ਹਰਿਆਣਾ) ਅਤੇ ਦੀਦਾਰ ਸਿੰਘ ਵਾਸੀ ਤੇਜ਼ ਕਲੋਨੀ, ਸਮਾਣਾ ਵਜੋਂ ਹੋਈ ਹੈ। ਸਿਟੀ...
Advertisement
ਇਥੇ ਸਿਟੀ ਪੁਲੀਸ ਨੇ ਨਸ਼ਾ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਅਜ਼ੀਮਗੜ੍ਹ (ਗੂਹਲਾ/ਹਰਿਆਣਾ) ਅਤੇ ਦੀਦਾਰ ਸਿੰਘ ਵਾਸੀ ਤੇਜ਼ ਕਲੋਨੀ, ਸਮਾਣਾ ਵਜੋਂ ਹੋਈ ਹੈ। ਸਿਟੀ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਏ ਐੱਸ ਆਈ ਸਿੰਦਰ ਸਿੰਘ ਗਸ਼ਤ ਦੌਰਾਨ ਪੁਲੀਸ ਪਾਰਟੀ ਸਣੇ ਬਡੈਚਾਂ ਰੋਡ ’ਤੇ ਮੌਜੂਦ ਸੀ। ਉਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਹੁਣ ਵੀ ਨਾਮਧਾਰੀ ਕਲੋਨੀ ਨੂੰ ਜਾਂਦੀ ਸੜਕ ਕਿਨਾਰੇ ਪਲਾਟਾਂ ਵਿੱਚ ਬੈਠੇ ਨਸ਼ੇ ਦਾ ਸੇਵਨ ਕਰ ਰਹੇ ਹਨ। ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਇੱਕ ਲਾਈਟਰ, ਸਿਲਵਰ ਪੇਪਰ ਅਤੇ ਪਾਈਪ ਬਰਾਮਦ ਹੋਣ ’ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਅਨੁਸਾਰ, ਅਦਾਲਤ ਦੇ ਹੁਕਮਾਂ ’ਤੇ ਮੁਲਜ਼ਮਾਂ ਨੂੰ ਨਸ਼ਾ ਛੁਡਾਊ ਕੇਂਦਰ ਭੇਜ ਦਿੱਤਾ ਗਿਆ ਹੈ।
Advertisement
Advertisement
