ਦੋ ਔਰਤਾਂ ਭੁੱਕੀ ਤੇ ਲਾਹਣ ਸਣੇ ਗ੍ਰਿਫ਼ਤਾਰ
ਥਾਣਾ ਜੁਲਕਾਂ ਦੀ ਪੁਲੀਸ ਟੀਮ ਨੇ ਸਬ-ਇੰਸਪੈਕਟਰ ਪਵਿੱਤਰ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਅਨਾਜ ਮੰਡੀ ਦੂਧਨਸਾਧਾਂ ਵਿੱਚ ਛਾਪਾ ਮਾਰ ਕੇ ਔਰਤ ਕੋਲੋਂ 1 ਕਿਲੋਂ 800 ਗ੍ਰਾਮ ਭੁੱਕੀ ਬਰਾਮਦ ਕੀਤੀ। ਔਰਤ ਦੀ ਪਛਾਣ ਬੀਰ ਕੌਰ ਵਾਸੀ ਹਾਜੀਪੁਰ...
Advertisement
ਥਾਣਾ ਜੁਲਕਾਂ ਦੀ ਪੁਲੀਸ ਟੀਮ ਨੇ ਸਬ-ਇੰਸਪੈਕਟਰ ਪਵਿੱਤਰ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਅਨਾਜ ਮੰਡੀ ਦੂਧਨਸਾਧਾਂ ਵਿੱਚ ਛਾਪਾ ਮਾਰ ਕੇ ਔਰਤ ਕੋਲੋਂ 1 ਕਿਲੋਂ 800 ਗ੍ਰਾਮ ਭੁੱਕੀ ਬਰਾਮਦ ਕੀਤੀ। ਔਰਤ ਦੀ ਪਛਾਣ ਬੀਰ ਕੌਰ ਵਾਸੀ ਹਾਜੀਪੁਰ ਵਜੋਂ ਹੋਈ ਹੈ। ਇਸੇ ਤਰ੍ਹਾਂ ਹੀ ਹੌਲਦਾਰ ਬਲਕਾਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਪਰਮਜੀਤ ਕੌਰ ਵਾਸੀ ਪਿੰਡ ਹਾਜੀਪੁਰ ਦੇ ਘਰ ਛਾਪਾ ਮਾਰਿਆਂ ਤਾਂ ਉਥੋਂ 40 ਲਿਟਰ ਲਾਹਣ ਬਰਾਮਦ ਹੋਈ। ਥਾਣਾ ਜੁਲਕਾਂ ਦੀ ਪੁਲੀਸ ਨੇ ਇਨ੍ਹਾਂ ਦੋਹਾਂ ਔਰਤਾਂ ਵਿਰੁੱਧ ਕੇਸ ਦਰਜ ਕਰ ਲਏ ਹਨ।
Advertisement
Advertisement