ਨਾਜਾਇਜ਼ ਸ਼ਰਾਬ ਤੇ ਭੁੱਕੀ ਸਣੇ ਦੋ ਕਾਬੂ
ਸਦਰ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਦੀਆਂ 48 ਬੋਤਲਾਂ ਅਤੇ 5 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਵੀਰ ਕੌਰ ਵਾਸੀ ਪਿੰਡ ਤਲਵੰਡੀ ਮਲਿਕ ਅਤੇ ਗੁਲਾਬ ਸਿੰਘ ਵਾਸੀ ਪਿੰਡ...
Advertisement
ਸਦਰ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਦੀਆਂ 48 ਬੋਤਲਾਂ ਅਤੇ 5 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਵੀਰ ਕੌਰ ਵਾਸੀ ਪਿੰਡ ਤਲਵੰਡੀ ਮਲਿਕ ਅਤੇ ਗੁਲਾਬ ਸਿੰਘ ਵਾਸੀ ਪਿੰਡ ਮਰੋੜੀ ਵਜੋਂ ਹੋਈ ਹੈ। ਸਦਰ ਪੁਲੀਸ ਦੇ ਇੰਚਾਰਜ ਇੰਸਪੈਕਟਰ ਅਜੇ ਕੁਮਾਰ ਪਰੋਚਾ ਅਨੁਸਾਰ ਗਾਜੇਵਾਸ ਪੁਲੀਸ ਚੌਕੀ ਦੇ ਏਐੱਸਆਈ ਅੰਮ੍ਰਿਤਪਾਲ ਸਿੰਘ ਨੇ ਪਿੰਡ ਤਲਵੰਡੀ ਮਲਿਕ ਸਥਿਤ ਮਹਿਲਾ ਬਲਵੀਰ ਕੌਰ ਦੇ ਘਰ ਛਾਪਾ ਮਾਰਿਆ। ਇਸ ਦੌਰਾਨ 48 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਹੋਈ। ਇੱਕ ਹੋਰ ਮਾਮਲੇ ਵਿੱਚ ਏਐੱਸਆਈ ਨਿਰਮਲ ਸਿੰਘ ਨੇ ਸਣੇ ਟੀਮ ਮੁਲਜ਼ਮ ਗੁਲਾਬ ਸਿੰਘ ਨੂੰ ਪਿੰਡ ਮਰਦਾਂਹੇੜੀ ਕੋਲੋਂ 5 ਕਿਲੋ ਭੁੱਕੀ ਸਣੇ ਕਾਬੂ ਕਰ ਲਿਆ।
Advertisement
Advertisement