ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੱਕ ਯੂਨੀਅਨ ਦੂਧਨਸਾਧਾਂ ਦੀ ਸਰਬਸੰਮਤੀ ਨਾਲ ਚੋਣ

ਧਿਆਨ ਸਿੰਘ ਹਾਜ਼ੀਪੁਰ ਪ੍ਰਧਾਨ ਤੇ ਨਵਦੀਪ ਨਿੱਪੀ ਮੀਤ ਪ੍ਰਧਾਨ ਚੁਣੇ
ਟਰੱਕ ਅਪਰੇਟਰ ਯੂਨੀਅਨ ਦੇ ਚੁਣੇ ਅਹੁਦੇਦਾਰਾਂ ਸਨਮਾਨਿਤ ਕਰਦੇ ਹੋਏ ਪਤਵੰਤੇ।
Advertisement

ਟਰੱਕ ਅਪਰੇਟਰ ਯੂਨੀਅਨ ਦੂਧਨਸਾਧਾਂ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ ਹੈ। ਯੂਨੀਅਨ ਦੇ ਆਗੂਆ ਦੀ ਚੋਣ ਲੰਮੇ ਸਮੇਂ ਬਾਅਦ ਸਰਬਸੰਮਤੀ ਨਾਲ ਹੋਈ ਹੈ। ਦੂਧਨ ਸਾਧਾਂ ਟਰੱਕ ਯੂਨੀਅਨ ਅੰਦਰ ਵੱਖ-ਵੱਖ ਚਾਰ ਧੜੇ ਬਣੇ ਹੋਏ ਹਨ। ਪਹਿਲਾਂ ਸੱਤਾਧਾਰੀ ਪਾਰਟੀਆਂ ਦੇ ਨੁਮਾਇੰਦੇ ਆਪਣੇ ਪ੍ਰਭਾਵ ਨਾਲ ਯੂਨੀਅਨ ਪ੍ਰਧਾਨ ਚੁਣ ਲੈਂਦੇ ਸਨ ਪਰ ਹੁਣ ‘ਆਪ’ ਵੱਲੋਂ ਨਵ-ਨਿਯੁਕਤ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਅਪਰੇਟਰਾਂ ਨੂੰ ਸੰਮਤੀ ਨਾਲ ਚੋਣ ਕਰਨ ਲਈ ਪ੍ਰੇਰਿਆ, ਜਿਸ ਮਗਰੋਂ ਚਾਰ ਧੜਿਆਂ ਨੇ ਆਪਣਾ ਇੱਕ-ਇੱਕ ਮੈਂਬਰ ਚੁਣਿਆ। ਹਡਾਣਾ ਨੇ ਚਾਰੇ ਮੈਂਬਰਾਂ ਨੂੰ ਵੱਖ ਵੱਖ ਅਹੁਦਿਆਂ ’ਤੇ ਨਿਯੁਕਤ ਕਰ ਦਿੱਤਾ। ਯੂਨੀਅਨ ਦਾ ਪ੍ਰਧਾਨ ਧਿਆਨ ਸਿੰਘ ਹਾਜ਼ੀਪੁਰ, ਸਰਪ੍ਰਸਤ ਸੁਰਜੀਤ ਸਿੰਘ ਥਿੰਦ, ਉਪ ਪ੍ਰਧਾਨ ਨਵਦੀਪ ਸਿੰਘ ਨਿੱਪੀ ਤੇ ਕੁਲਦੀਪ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਹਡਾਣਾ ਨੇ ਕਿਹਾ ਕਿ ਟਰੱਕ ਅਪਰੇਟਰ ਯੂਨੀਅਨ ਦੂਧਨਸਾਧਾਂ ਦੇ ਚੁਣੇ ਗਏ ਚਾਰੇ ਅਹੁਦੇਦਾਰ ਇਕੱਠੇ ਹੋ ਕੇ ਕੰਮ ਕਰਨਗੇ।

ਵਪਾਰੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ: ਹਡਾਣਾ

ਦੇਵੀਗੜ੍ਹ (ਪੱਤਰ ਪ੍ਰੇਰਕ): ਪੀਆਰਟੀਸੀ ਦੇ ਚੇਅਰਮੈਨ ਅਤੇ ਹਲਕਾ ਸਨੌਰ ਦੇ ਨਵ ਨਿਯੁਕਤ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਝੋਨੇ ਦੀ ਢੋਆ ਢੋਆਈ ’ਚ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਹਡਾਣਾ ਨੇ ਇਹ ਪ੍ਰਗਟਾਵਾ ਆੜ੍ਹਤੀ ਤੇ ਸ਼ੈਲਰ ਐਸੋਸੀਏਸ਼ਨ ਦੇਵੀਗੜ੍ਹ ਤੋਂ ਇਲਾਵਾ ਹਲਕੇ ਦੇ ਸਮੁੱਚੇ ਆੜ੍ਹਤੀਆਂ ਵੱਲੋਂ ਦੇਵੀਗੜ੍ਹ ਮੰਡੀ ਦੇ ਪ੍ਰਧਾਨ ਵੇਦ ਪ੍ਰਕਾਸ਼ ਗਰਗ, ਸ਼ੈਲਰ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਭੁਪਿੰਦਰ ਸਿੰਘ ਮੀਰਾਂਪੁਰ ਦੀ ਅਗਵਾਈ ’ਚ ਉਨ੍ਹਾਂ ਦੇ ਸਨਮਾਨ ਸਮਾਰੋਹ ਦੌਰਾਨ ਕੀਤਾ ਹੈ। ਹਡਾਣਾ ਨੇ ਕਿਹਾ ਕਿ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਜਿਣਸ ਨੂੰ ਸਾਂਭਣ ਲਈ ਸਰਕਾਰ ਨੇ ਸਾਰੇ ਢੁੱਕਵੇਂ ਪ੍ਰਬੰਧ ਕਰ ਲਏ ਹਨ।

Advertisement

ਰਣਜੋਧ ਸਿੰਘ ਹਡਾਣਾ ਦਾ ਸਨਮਾਨ ਕਰਦੇ ਹੋਏ ਆੜ੍ਹਤੀ ਤੇ ਸ਼ੈਲਰ ਐਸੋਸੀਏਸ਼ਨ ਦੇ ਅਹੁਦੇਦਾਰ। -ਫੋਟੋ: ਨੌਗਾਵਾਂ
Advertisement
Show comments