ਦੁਕਾਨਾਂ ਵਿੱਚ ਵੜਿਆ ਟਰਾਲਾ; ਜਾਨੀ ਨੁਕਸਾਨ ਤੋਂ ਬਚਾਅ
ਇੱਥੇ ਅੱਜ ਸਵੇਰੇ ਚਾਰ ਜੇ ਦੇ ਕਰੀਬ ਇੱਕ 10 ਟਾਇਰਾਂ ਟਰਾਲਾ ਨੇੜਲੇ ਬੌੜਾਂ ਪਿੰਡ ਦੀਆਂ ਦੁਕਾਨਾਂ ’ਚ ਦਾਖ਼ਲ ਹੋ ਗਿਆ। ਸਟੇਟ ਹਾਈਵੇਅ 12-ਏ ਉੱਪਰ ਜਾ ਰਹੇ ਇਸ ਟਰਾਲੇ ਨੇ ਚਾਰ ਦੁਕਾਨਾਂ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਸਵੇਰ ਦਾ ਸਮਾਂ ਹੋਣ...
Advertisement
ਇੱਥੇ ਅੱਜ ਸਵੇਰੇ ਚਾਰ ਜੇ ਦੇ ਕਰੀਬ ਇੱਕ 10 ਟਾਇਰਾਂ ਟਰਾਲਾ ਨੇੜਲੇ ਬੌੜਾਂ ਪਿੰਡ ਦੀਆਂ ਦੁਕਾਨਾਂ ’ਚ ਦਾਖ਼ਲ ਹੋ ਗਿਆ। ਸਟੇਟ ਹਾਈਵੇਅ 12-ਏ ਉੱਪਰ ਜਾ ਰਹੇ ਇਸ ਟਰਾਲੇ ਨੇ ਚਾਰ ਦੁਕਾਨਾਂ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਸਵੇਰ ਦਾ ਸਮਾਂ ਹੋਣ ਕਾਰਨ ਦੁਕਾਨਾਂ ਬੰਦ ਸਨ ਤੇ ਅੰਦਰ ਕੋਈ ਵਿਅਕਤੀ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਟਰਾਲਾ ਚਾਲਕ ਨੇ ਦੱਸਿਆ ਕਿ ਉਹ ਰਤੀਆ ਤੋਂ ਆ ਰਿਹਾ ਸੀ ਕਿ ਅਚਾਨਕ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ। ਉਸ ਦੇ ਕੁਝ ਮਾਮੂਲੀ ਸੱਟਾਂ ਵੱਜੀਆਂ। ਪਿੰਡ ਵਾਸੀਆਂ ਨੇ ਉਸ ਨੂੰ ਸੰਭਾਲਿਆ ਤੇ ਉਸ ਦੀ ਸਹਾਇਤਾ ਕੀਤੀ। ਨਾਭਾ ਸਦਰ ਥਾਣਾ ਮੁਖੀ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਪੁਲੀਸ ਨੇ ਮੌਕੇ 'ਤੇ ਦੁਕਾਨਦਾਰਾਂ ਅਤੇ ਟਰਾਲਾ ਚਾਲਕ ਦੇ ਬਿਆਨ ਦਰਜ ਕਰ ਲਏ ਹਨ ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Advertisement
Advertisement