ਸ਼ਰਧਾਂਜਲੀ ਸਮਾਗਮ ਕਰਵਾਇਆ
ਰਾਜਪੁਰਾ: ‘ਆਪ’ ਆਗੂ ਮਹਿੰਦਰ ਸਿੰਘ ਗਣੇਸ਼ ਨਗਰ ਦੇ ਪੁੱਤਰ ਅਤਿੰਦਰ ਸਿੰਘ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਵਿੱਚ ਕੀਤੀ ਗਈ। ਉਨ੍ਹਾਂ ਦਾ ਬੀਤੇ ਸ਼ਨਿਚਰਵਾਰ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਸੀ। ਅੰਤਿਮ ਅਰਦਾਸ ਵਿੱਚ ਹਲਕਾ ਰਾਜਪੁਰਾ ਤੋਂ...
Advertisement
ਰਾਜਪੁਰਾ: ‘ਆਪ’ ਆਗੂ ਮਹਿੰਦਰ ਸਿੰਘ ਗਣੇਸ਼ ਨਗਰ ਦੇ ਪੁੱਤਰ ਅਤਿੰਦਰ ਸਿੰਘ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਵਿੱਚ ਕੀਤੀ ਗਈ। ਉਨ੍ਹਾਂ ਦਾ ਬੀਤੇ ਸ਼ਨਿਚਰਵਾਰ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਸੀ। ਅੰਤਿਮ ਅਰਦਾਸ ਵਿੱਚ ਹਲਕਾ ਰਾਜਪੁਰਾ ਤੋਂ ਵਿਧਾਇਕਾ ਸ੍ਰੀਮਤੀ ਨੀਨਾ ਮਿੱਤਲ, ਬਲਾਕ ਪ੍ਰਧਾਨ ਅਮਰਿੰਦਰ ਮੀਰੀ, ‘ਆਪ’ ਆਗੂ ਕੁਲਦੀਪ ਸਾਹਿਲ, ਪ੍ਰਵੀਨ ਛਾਬੜਾ, ਐਡਵੋਕੇਟ ਬਿਕਰਮਜੀਤ ਪਾਸੀ, ਜਸਵੀਰ ਚੰਦੂਆ, ਬੰਤ ਸਿੰਘ, ਰਾਜੇਸ਼ ਇੰਸਾ, ਜਗਦੀਪ ਅਲੂਣਾ, ਅਨਾਜ ਮੰਡੀ ਦੇ ਪ੍ਰਧਾਨ ਦਵਿੰਦਰ ਬੈਦਵਾਨ, ਮੇਜਰ ਚਨਾਲੀਆ, ਸਚਿਨ ਮਿੱਤਲ, ਗੁਰਵੀਰ ਸਰਾਓ, ਜਸਵੰਤ ਸਿੰਘ, ਡਾ. ਚਰਨਕਮਲ ਧੀਮਾਨ, ਚੰਨਣ ਸਿੰਘ, ਕੈਪਟਨ ਸ਼ੇਰ ਸਿੰਘ, ਸੰਦੀਪ ਬਾਵਾ ਤੋਂ ਇਲਾਵਾ ਰਾਜਸੀ, ਧਾਰਮਿਕ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ।- ਨਿੱਜੀ ਪੱਤਰ ਪ੍ਰੇਰਕਕੈਪਸ਼ਨ:- ਅੰਤਿਮ ਅਰਦਾਸ ਵਿੱਚ ਸ਼ਾਮਲ ਸੰਗਤ। -ਫੋਟੋ: ਮਿੱਠਾ
Advertisement
Advertisement