ਸਮਾਣਾ-ਪਟਿਆਲਾ ਸੜਕ ’ਤੇ ਆਵਾਜਾਈ ਰੋਕੀ
ਸ਼ਹਿਰ ਦੇ ਇੱਕ ਸਕੂਲ ਕਲਰਕ ਵੱਲੋਂ ਸੁਸਾਈਡ ਨੋਟ ਵਿੱਚ ਸਕੂਲ ਦੀ ਸਾਬਕਾ ਪ੍ਰਿੰਸੀਪਲ ’ਤੇ ਦੋਸ਼ ਲਾ ਕੇ ਫਾਹਾ ਲੈਣ ਅਤੇ ਮਾਮਲੇ ਦੇ ਮੁਲਜ਼ਮਾਂ ਨੂੰ ਅਜੇ ਤੱਕ ਹਿਰਾਸਤ ਵਿੱਚ ਨਾ ਲਏ ਜਾਣ ਦੇ ਵਿਰੋਧ ਵਿੱਚ ਅੱਜ ਸਮਾਣਾ-ਪਟਿਆਲਾ ਸੜਕ ’ਤੇ ਭਾਖੜਾ ਨਹਿਰ...
Advertisement
ਸ਼ਹਿਰ ਦੇ ਇੱਕ ਸਕੂਲ ਕਲਰਕ ਵੱਲੋਂ ਸੁਸਾਈਡ ਨੋਟ ਵਿੱਚ ਸਕੂਲ ਦੀ ਸਾਬਕਾ ਪ੍ਰਿੰਸੀਪਲ ’ਤੇ ਦੋਸ਼ ਲਾ ਕੇ ਫਾਹਾ ਲੈਣ ਅਤੇ ਮਾਮਲੇ ਦੇ ਮੁਲਜ਼ਮਾਂ ਨੂੰ ਅਜੇ ਤੱਕ ਹਿਰਾਸਤ ਵਿੱਚ ਨਾ ਲਏ ਜਾਣ ਦੇ ਵਿਰੋਧ ਵਿੱਚ ਅੱਜ ਸਮਾਣਾ-ਪਟਿਆਲਾ ਸੜਕ ’ਤੇ ਭਾਖੜਾ ਨਹਿਰ ਦੇ ਪੁਲ ਨੇੜੇ ਧਰਨਾ ਲਾ ਕੇ ਆਵਾਜਾਈ ਰੋਕੀ ਗਈ। ਟਰੈਫਿਕ ਜਾਮ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕ ਕਲਰਕ ਸਤੀਸ਼ ਸੈਣੀ ਦੇ ਭਰਾ ਰਾਹੁਲ ਸੈਣੀ ਨੇ ਦੱਸਿਆ ਕਿ ਤਿੰਨ ਹਫ਼ਤਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ, ਜਦੋਂ ਕਿ 17 ਜੁਲਾਈ ਨੂੰ ਲਗਾਏ ਧਰਨੇ ’ਤੇ ਪੁਲੀਸ ਨੇ ਮੁਲਜ਼ਮਾਂ ਨੂੰ ਇੱਕ ਹਫ਼ਤੇ ਵਿੱਚ ਕਾਬੂ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਅਤੇ ਦੇਰ ਰਾਤ ਤੱਕ ਧਰਨਾ ਜਾਰੀ ਰੱਖਿਆ।
Advertisement
Advertisement