ਟੌਹੜਾ ਦੀਆਂ ਪੰਥਕ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ: ਗੜਗੱਜ
ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਦੇਹਾਂਤ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਿੰਡ ਟੌਹੜਾ ਪਹੁੰਚ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦਿਆਂ ਦੁੱਖ ਪ੍ਰਗਟ ਕੀਤਾ। ਇਸ ਮੌਕੇੇ ਉਨ੍ਹਾਂ ਜਿੱਥੇ ਹਰਮੇਲ ਸਿੰਘ ਟੌਹੜਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ, ਉਥੇ ਹੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਯਾਦ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਰੱਬੀ ਰੂਹ ਵੱਲੋਂ ਸਿੱਖ ਕੌਮ, ਪੰਥ ਅਤੇ ਸਮਾਜ ਲਈ ਘਾਲੀ ਘਾਲਣਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਪੰਥ ਦੀ ਉਸ ਮਹਾਨ ਸ਼ਖ਼ਸੀਅਤ ਦੇ ਜੀਵਨ ਤੋਂ ਸੇਧ ਲੈਣ ਦੀ ਗੱਲ ਵੀ ਆਖੀ।
ਜ਼ਿਕਰਯੋਗ ਹੈ ਕਿ ਜਥੇਦਾਰ ਗੜਗੱਜ ਟੌਹੜਾ ਪਰਿਵਾਰ ਦੇ ਰਿਸ਼ਤੇਦਾਰ ਵੀ ਹਨ। ਕਿਉਂਕਿ ਟੌਹੜਾ ਪਰਿਵਾਰ ਦੀ ਛੋਟੀ ਨੂੰਹ ਬੀਬੀ ਮਹਿਰੀਨ ਕਾਲੇਕਾ (ਪਤਨੀ ਕੰਵਰਵੀਰ ਟੌਹੜਾ) ਸਿੰਘ ਸਾਹਿਬ ਦੀ ਬੇਟੀ ਦੀ ਸਕੀ ਨਣਾਣ ਹੈ। ਇਸ ਮੌਕੇ ਜਥੇਦਾਰ ਗੜਗੱਜ ਨੇ ਹਰਮੇਲ ਸਿੰਘ ਟੌਹੜਾ ਦੀ ਪਤਨੀ ਤੇ ਸ਼੍ਰ੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਪੁੱਤਰ ਹਰਿੰਦਰਪਾਲ ਸਿੰਘ ਟੌਹੜਾ, ਕੰਵਰਵੀਰ ਟੌਹੜਾ, ਨੂੰਹਾਂ ਪ੍ਰ੍ਰੋ. ਹਰਨੀਤ ਕੌਰ ਤੇ ਮਹਿਰੀਨ ਕਾਲੇਕਾ, ਜਵਾਈ ਮਨਵਿੰਦਰ ਗੋਲਡੀ ਤੇ ਧੀ ਜਸਪ੍ਰੀਤ ਕੌਰ ਸਮੇਤ ਟੌਹੜਾ, ਟੌਹੜਾ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੇਅੰਤ ਕੌਰ ਚਹਿਲ, ਪ੍ਰਿੰਸੀਪਲ ਭਰਭੂਰ ਸਿੰਘ ਲੌਟ, ਪੀਏ ਸੁਖਦੇਵ ਸਿੰਘ ਖੇੜੀਪੰਡਤਾਂ, ਬੇਅੰਤ ਕੌਰ ਚਹਿਲ, ਅਮਰਿੰਦਰ ਸਿੰਘ ਕਾਲੇਕਾ, ਨਰਿੰਦਰਜੀਤ ਕੌਰ ਕਾਲੇਕਾ (ਨੰਨੂ) ਆਦਿ ਨਾਲ ਵੀ ਉਚੇਚੇ ਤੌਰ ’ਤੇ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ ਬਾਰੇ ਚਰਚਾ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਟੌਹੜਾ ਤੇ ਪੰਚ ਸਨੀ ਟੌਹੜਾ ਮੌਜੂਦ ਸਨ।