ਓਪਨ ’ਵਰਸਿਟੀ ਦੇ ਤਿੰਨ ਵਿਦਿਆਰਥੀਆਂ ਵੱਲੋਂ ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਸਕੂਲ ਆਫ਼ ਲੈਂਗੂਏਜ ਵਿਭਾਗ ਦੇ ਐੱਮਏ ਅੰਗਰੇਜ਼ੀ (2023-24) ਅਤੇ ਐੱਮਏ ਪੰਜਾਬੀ (2024-26) ਦੇ ਤਿੰਨ ਵਿਦਿਆਰਥੀਆਂ ਨੇ ਯੂਜੀਸੀ ਨੈੱਟ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ। ਉਪ ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਨੇ ਯੂਜੀਸੀ...
Advertisement
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਸਕੂਲ ਆਫ਼ ਲੈਂਗੂਏਜ ਵਿਭਾਗ ਦੇ ਐੱਮਏ ਅੰਗਰੇਜ਼ੀ (2023-24) ਅਤੇ ਐੱਮਏ ਪੰਜਾਬੀ (2024-26) ਦੇ ਤਿੰਨ ਵਿਦਿਆਰਥੀਆਂ ਨੇ ਯੂਜੀਸੀ ਨੈੱਟ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ। ਉਪ ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਨੇ ਯੂਜੀਸੀ ਨੈੱਟ ਪਾਸ ਕਰਨ ’ਤੇ ਸ਼ਿਵਮ ਐੱਮਏ (ਪੰਜਾਬੀ), ਗਨੀਤਾ ਸ਼ਰਮਾ ਐੱਮਏ (ਅੰਗਰੇਜ਼ੀ) ਤੇ ਸੁਰਜੀਤ ਰਾਮ ਐੱਮਏ (ਅੰਗਰੇਜ਼ੀ) ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਿਹਨਤ ਅਤੇ ਸਕੂਲ ਆਫ਼ ਲੈਂਗੂਏਜ ਦੇ ਅਧਿਆਪਕਾਂ ਦੁਆਰਾ ਕੀਤੇ ਮਾਰਗ ਦਰਸ਼ਨ ਦਾ ਨਤੀਜਾ ਹੈ।
Advertisement
Advertisement