ਤਿੰਨ ਦਿਨਾਂ ਸਾਵਣ ਉਤਸਵ ਸ਼ੁਰੂ
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਅਧੀਨ ਉੱਤਰੀ ਖੇਤਰ ਸਭਿਆਚਾਰਕ ਕੇਂਦਰ, ਪਟਿਆਲਾ ਵੱਲੋਂ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਵਿੱਚ ਤਿੰਨ ਰੋਜ਼ਾ ਸਾਵਣ ਉਤਸਵ ਸਮਾਰੋਹ ਅੱਜ ਸ਼ੁਰੂ ਹੋ ਗਿਆ। ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਸਿਤਾਰ ਵਾਦਕ ਪੰਡਿਤ ਹਰਵਿੰਦਰ ਸ਼ਰਮਾ ਅਤੇ ਅੰਤਰਰਾਸ਼ਟਰੀ ਪੱਧਰ...
Advertisement
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਅਧੀਨ ਉੱਤਰੀ ਖੇਤਰ ਸਭਿਆਚਾਰਕ ਕੇਂਦਰ, ਪਟਿਆਲਾ ਵੱਲੋਂ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਵਿੱਚ ਤਿੰਨ ਰੋਜ਼ਾ ਸਾਵਣ ਉਤਸਵ ਸਮਾਰੋਹ ਅੱਜ ਸ਼ੁਰੂ ਹੋ ਗਿਆ। ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਸਿਤਾਰ ਵਾਦਕ ਪੰਡਿਤ ਹਰਵਿੰਦਰ ਸ਼ਰਮਾ ਅਤੇ ਅੰਤਰਰਾਸ਼ਟਰੀ ਪੱਧਰ ਦੇ ਕੱਥਕ ਨ੍ਰਿਤਕੀ ਮਾਨਸੀ ਸਕਸੈਨਾ ਨੇ ਹਾਜ਼ਰੀ ਲਵਾਈ। ਉਨ੍ਹਾਂ ਨਾਲ ਪਟਿਆਲਾ ਦੇ ਮਸ਼ਹੂਰ ਕਲਾਕਾਰ ਜੈ ਦੇਵ ਨੇ ਤਬਲੇ ’ਤੇ ਸਾਥ ਦਿੱਤਾ। ਸਮਾਰੋਹ ਦੇ ਅਗਲੇ ਪੜਾਅ ਵਿੱਚ, ਕਥਕ ਨ੍ਰਿਤਕੀ ਮਾਨਸੀ ਸਕਸੈਨਾ ਨੇ ਆਪਣੇ ਸਹਿ-ਕਲਾਕਾਰਾਂ ਨਾਲ ਮਿਲ ਕੇ ਨਾਚ ਪੇਸ਼ ਕੀਤਾ। ਕੁਝ ਗੀਤਾਂ ਖ਼ਾਸ ਕਰਕੇ ਨਰਾਇਣ ਸ਼ਤੂਤੀ, ਗੋਬਿੰਦ ਤੱਤਵਾ, ਤਰਾਨਾ, ਮਾਨਸੀ ਸਕਸੈਨਾ ਨੇ ਜੈਪੁਰ ਘਰਾਣੇ ਦੇ ਬੰਦਿਸ਼ ‘ਚਤੁਰੰਗਾ’ ਨੂੰ ਪੇਸ਼ ਕੀਤਾ। ਉਨ੍ਹਾਂ ਦੇ ਸਹਿ-ਕਲਾਕਾਰ ਸਵਾਤੀ, ਸੋਨਿਕਾ, ਨਿਤੇਸ਼, ਚਾਰੂ ਅਤੇ ਸਿਮੋਨ ਸਨ। ਇਸ ਤੋਂ ਇਲਾਵਾ ਸਿਤਾਰ ਲਈ ਭੈਰਵੀ, ਤਬਲੇ ਲਈ ਗੁਰਪ੍ਰੀਤ, ਗਾਉਣ ਲਈ ਯੋਗੇਸ਼, ਬੰਸਰੀ ਲਈ ਮੋਹਿਤ ਨੇ ਭੂਮਿਕਾ ਨਿਭਾਈ। ਇਸ ਮੌਕੇ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਐੱਮ ਫੁਰਕਾਨ ਖ਼ਾਨ ਨੇ ਕਲਾਕਾਰਾਂ ਦਾ ਸਨਮਾਨ ਕੀਤਾ।
Advertisement
Advertisement