ਤਿੰਨ ਰੋਜ਼ਾ ਪੰਜਾਬ ਸਟੇਟ ਫੁਟਬਾਲ ਚੈਂਪੀਅਨਸ਼ਿਪ ਭਲਕੇ ਤੋਂ
ਪੰਜਾਬੀ ਯੂਨੀਵਰਸਿਟੀ ਦੇ ਫੁਟਬਾਲ ਖੇਡ ਮੈਦਾਨ ਵਿੱਚ 27 ਤੋਂ 29 ਅਗਸਤ ਤੱਕ 76ਵੀਂ ਪੰਜਾਬ ਸਟੇਟ ਫੁਟਬਾਲ ਚੈਂਪੀਅਨਸ਼ਿਪ ਪੁਰਸ਼ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਪਟਿਆਲਾ ਫੁਟਬਾਲ ਐਸੋਸੀਏਸ਼ਨ ਵੱਲੋਂ ਡਾ. ਦਲਬੀਰ ਸਿੰਘ ਰੰਧਾਵਾ, ਸੀਨੀਅਰ ਫੁਟਬਾਲ ਕੋਚ ਦੀ ਦੇਖ ਰੇਖ ਹੇਠ...
Advertisement
ਪੰਜਾਬੀ ਯੂਨੀਵਰਸਿਟੀ ਦੇ ਫੁਟਬਾਲ ਖੇਡ ਮੈਦਾਨ ਵਿੱਚ 27 ਤੋਂ 29 ਅਗਸਤ ਤੱਕ 76ਵੀਂ ਪੰਜਾਬ ਸਟੇਟ ਫੁਟਬਾਲ ਚੈਂਪੀਅਨਸ਼ਿਪ ਪੁਰਸ਼ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਪਟਿਆਲਾ ਫੁਟਬਾਲ ਐਸੋਸੀਏਸ਼ਨ ਵੱਲੋਂ ਡਾ. ਦਲਬੀਰ ਸਿੰਘ ਰੰਧਾਵਾ, ਸੀਨੀਅਰ ਫੁਟਬਾਲ ਕੋਚ ਦੀ ਦੇਖ ਰੇਖ ਹੇਠ ਹੋਣ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੌਰਾਨ ਪੂਰੇ ਪੰਜਾਬ ਭਰ ’ਚੋਂ ਪੁਰਸ਼ਾਂ ਦੀਆਂ 25 ਫੁਟਬਾਲ ਟੀਮਾਂ ਭਾਗ ਲੈਣਗੀਆਂ। ਡਾ. ਰੰਧਾਵਾ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਮੌਕੇ ਸਾਬਕਾ ਐੱਸਐੱਸਪੀ ਦਰਸ਼ਨ ਸਿੰਘ ਮਾਨ ਉਚੇਚੇ ਤੌਰ ’ਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਲਈ ਸ਼ਿਰਕਤ ਕਰਨਗੇ।
Advertisement
Advertisement