ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਲਾਵਾਂ ਦੀ ਤਿੰਨ ਰੋਜ਼ਾ ਵਰਕਸ਼ਾਪ

ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਵੱਖ-ਵੱਖ ਕਲਾਵਾਂ ਦੀ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ ਜਿਸ ਦੌਰਾਨ ਇੰਸਟਰੱਕਟਰ ਰਾਜਿੰਦਰ ਸਿੰਘ ਸੋਹਲ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਪੇਂਟਿੰਗ, ਹਸਤ-ਕਲਾਵਾਂ, ਕੰਧ ਸਜਾਵਟ, ਈਨੂੰ ਬਣਾਉਣਾ, ਪੀੜ੍ਹੀਆਂ ਅਤੇ ਪੱਖੀਆਂ ਬੁਣਨਾ ਆਦਿ ’ਤੇ ਆਧਾਰਿਤ ਕਲਾਵਾਂ...
Advertisement
ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਵੱਖ-ਵੱਖ ਕਲਾਵਾਂ ਦੀ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ ਜਿਸ ਦੌਰਾਨ ਇੰਸਟਰੱਕਟਰ ਰਾਜਿੰਦਰ ਸਿੰਘ ਸੋਹਲ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਪੇਂਟਿੰਗ, ਹਸਤ-ਕਲਾਵਾਂ, ਕੰਧ ਸਜਾਵਟ, ਈਨੂੰ ਬਣਾਉਣਾ, ਪੀੜ੍ਹੀਆਂ ਅਤੇ ਪੱਖੀਆਂ ਬੁਣਨਾ ਆਦਿ ’ਤੇ ਆਧਾਰਿਤ ਕਲਾਵਾਂ ਦੀ ਸਿਖਲਾਈ ਦਿੱਤੀ ਗਈ। ਵਰਕਸ਼ਾਪ ਦੌਰਾਨ ਤਿਆਰ ਕਲਾਤਮਕ ਨਮੂਨਿਆਂ ਦੀ ਪ੍ਰਦਰਸ਼ਨੀ ਲਗਾ ਕੇ ਵਿਭਾਗ ਦੇ ਹਾਲ ਨੂੰ ਸਜਾਇਆ ਗਿਆ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਇਹ ਕਲਾਵਾਂ ਪੀੜ੍ਹੀ-ਦਰ-ਪੀੜ੍ਹੀ ਸਾਡੇ ਜੀਵਨ ਅਤੇ ਸਭਿਆਚਾਰ ਦਾ ਅਟੁੱਟ ਅੰਗ ਰਹੀਆਂ ਹਨ। ਨਵੀਂ ਪੀੜ੍ਹੀ ਨੂੰ ਇਨ੍ਹਾਂ ਕਲਾਵਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ। ਇਸ ਸਮੇਂ ਡਾ. ਕੰਵਰ ਜਸਮਿੰਦਰਪਾਲ ਸਿੰਘ (ਸਟੇਟ ਕਾਲਜ) ਨੇ ਕਿਹਾ ਕਿ ਇਹ ਕਲਾਵਾਂ ਸਾਨੂੰ ਸਾਡੇ ਵਿਸ਼ਾਲ ਵਿਰਸੇ ਅਤੇ ਮਹਾਨ ਪਰੰਪਰਾ ਨਾਲ ਜੋੜਦੀਆਂ ਹਨ। ਸੰਗੀਤ ਨਿਰਦੇਸ਼ਕ ਤ੍ਰਿਲੋਚਨ ਲੋਚੀ ਬਾਈ ਦਾ ਕਹਿਣਾ ਸੀ ਕਿ ਇਹ ਕੋਮਲ ਕਲਾਵਾਂ ਸੁਹਜਮਈ ਜੀਵਨ ਸਿਰਜਦੀਆਂ ਹਨ। ਵਿਦਿਆਰਥੀਆਂ ਨੂੰ ਸਰਟੀਫਿਕੇਟ, ਕਿਤਾਬਾਂ ਦਾ ਸੈੱਟ ਅਤੇ ਪੈੱਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਨਾਇਤ ਦੀ ਟੀਮ ਵੱਲੋਂ ਨੁੱਕੜ ਨਾਟਕ ਅਤੇ ਸੁਰਦੀਪ ਬਾਪਲਾ ਵੱਲੋਂ ਸਾਹਿਤਕ ਗੀਤਕਾਰੀ ਦੀ ਪੇਸ਼ਕਾਰੀ ਕੀਤੀ ਗਈ।
Advertisement
Show comments