ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੋਰੀ ਦੇ ਦੋਸ਼ ਹੇਠ ਤਿੰਨ ਕਾਬੂ

ਪੱਤਰ ਪ੍ਰੇਰਕ ਅੰਬਾਲਾ, 13 ਜੂਨ ਅੰਬਾਲਾ ਪੁਲੀਸ ਨੇ ਚੋਰੀ ਦੇ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਿਸਾਰ-ਕੈਥਲ ਹਾਈਵੇਅ ਉੱਤੇ ਬਣ ਰਹੇ ਫਲਾਈਓਵਰ ਦੇ ਕੰਸਟਰਕਸ਼ਨ ਸਾਈਟ ਤੋਂ ਲੋਹੇ ਦੇ ਬੈਰੀਗੇਟ ਤੇ ਹੋਰ ਸਾਮਾਨ ਦੀ ਚੋਰੀ ਦੀ ਸ਼ਿਕਾਇਤ ਮਿਲਣ...
Advertisement

ਪੱਤਰ ਪ੍ਰੇਰਕ

ਅੰਬਾਲਾ, 13 ਜੂਨ

Advertisement

ਅੰਬਾਲਾ ਪੁਲੀਸ ਨੇ ਚੋਰੀ ਦੇ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਿਸਾਰ-ਕੈਥਲ ਹਾਈਵੇਅ ਉੱਤੇ ਬਣ ਰਹੇ ਫਲਾਈਓਵਰ ਦੇ ਕੰਸਟਰਕਸ਼ਨ ਸਾਈਟ ਤੋਂ ਲੋਹੇ ਦੇ ਬੈਰੀਗੇਟ ਤੇ ਹੋਰ ਸਾਮਾਨ ਦੀ ਚੋਰੀ ਦੀ ਸ਼ਿਕਾਇਤ ਮਿਲਣ ’ਤੇ ਪੰਜਾਬ ਦੇ ਪਿੰਡ ਝਰਮੜੀ ਦੇ ਹਰਵਿੰਦਰ ਸਿੰਘ ਅਤੇ ਪਿੰਡ ਵੱਡੀ ਘੇਲ ਦੇ ਤਰਸੇਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਕਣਕ ਦੀ ਚੋਰੀ ਦੇ ਮਾਮਲੇ ਵਿੱਚ ਜਲਬੇਹੜਾ ਨਿਵਾਸੀ ਅਨੀਸ਼ ਉਰਫ਼ ਬੋਨਾ ਨੂੰ ਵੀ ਪੁਲੀਸ ਨੇ ਕਾਬੂ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ 14 ਮਈ ਨੂੰ 6 ਕੁਇੰਟਲ ਕਣਕ ਚੋਰੀ ਹੋਣ ਦੀ ਸ਼ਿਕਾਇਤ ਮਿਲੀ ਸੀ। ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਮੁਲਜ਼ਮ ਕਾਬੂ ਕੀਤੇ ਜਾ ਚੁੱਕੇ ਹਨ।

Advertisement