ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਤੜਾਂ ਦੇ ਪ੍ਰਾਚੀਨ ਸ਼ਿਵ ਮੰਦਰ ’ਚ ਚੋਰੀ

ਗੁਰਨਾਮ ਸਿੰਘ ਚੌਹਾਨ ਪਾਤੜਾਂ, 5 ਜੁਲਾਈ ਸ਼ਹਿਰ ਦੇ ਇਤਿਹਾਸਕ ਪ੍ਰਚੀਨ ਸ਼ਿਵ ਮੰਦਰ ’ਚ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਨੇ ਮੰਦਰ ਵਿੱਚ ਬਣੇ ਸਿਉਵੰਤੀ ਹਾਲ ਦੇ ਬਾਹਰ ਲੱਗਿਆ ਏਸੀ ਕੰਪ੍ਰੈਸ਼ਰ ਚੋਰੀ ਕਰ ਲਿਆ। ਇਸ ਘਟਨਾ ਵਿੱਚ ਮੰਦਿਰ ਕਮੇਟੀ ਨੂੰ ਲੱਖਾਂ ਰੁਪਏ...
Advertisement

ਗੁਰਨਾਮ ਸਿੰਘ ਚੌਹਾਨ

ਪਾਤੜਾਂ, 5 ਜੁਲਾਈ

Advertisement

ਸ਼ਹਿਰ ਦੇ ਇਤਿਹਾਸਕ ਪ੍ਰਚੀਨ ਸ਼ਿਵ ਮੰਦਰ ’ਚ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਨੇ ਮੰਦਰ ਵਿੱਚ ਬਣੇ ਸਿਉਵੰਤੀ ਹਾਲ ਦੇ ਬਾਹਰ ਲੱਗਿਆ ਏਸੀ ਕੰਪ੍ਰੈਸ਼ਰ ਚੋਰੀ ਕਰ ਲਿਆ। ਇਸ ਘਟਨਾ ਵਿੱਚ ਮੰਦਿਰ ਕਮੇਟੀ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮੰਦਿਰ ਵਿੱਚ ਹੋ ਰਹੇ ਧਾਰਮਿਕ ਸਮਾਗਮ ਦੌਰਾਨ ਏਸੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਏਸੀ ਚਾਲੂ ਨਹੀਂ ਹੋਇਆ। ਜਦੋਂ ਕਮੇਟੀ ਮੈਂਬਰਾਂ ਨੇ ਪਿੱਛੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਏਸੀ ਕੰਪ੍ਰੈਸ਼ਰ ਦੀਆਂ ਤਾਰਾਂ ਕੱਟੀਆਂ ਹੋਈਆਂ ਹਨ ਅਤੇ ਕੰਪ੍ਰੈਸ਼ਰ ਗਾਇਬ ਹੈ। ਮੰਦਿਰ ਕਮੇਟੀ ਦੇ ਮੈਂਬਰ ਰਾਜੇਸ਼ ਕੁਮਾਰ ਨੇ ਪੁਲੀਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦੀ ਫੜਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਇਸ ਲਈ ਪੁਲੀਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

 

Advertisement